ਸਾਨਾ- ਮੱਧ ਯਮਨ 'ਚ ਬੁੱਧਵਾਰ ਨੂੰ ਸ਼ੀਆ ਹੁਥੀ ਲੜਾਕਿਆਂ ਦੇ ਇਕ ਸਮੂਹ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਬੰਬ ਹਮਲੇ 'ਚ ਦਰਜਨਾਂ ਲੋਕਾਂ ਦੀ ਮੌਤ ਹੋ ਗਈ।
ਫੌਜ ਦੇ ਇਕ ਸੂਤਰ ਨੇ ਦੱਸਿਆ ਕਿ ਰਾਡਾ ਸ਼ਹਿਰ 'ਚ ਇਕ ਸਥਾਨਕ ਕਬਾਇਲੀ ਮੁਖੀ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਧਮਾਕਾ ਕੀਤਾ ਗਿਆ। ਯਮਨੀ ਰਾਜਧਾਨੀ ਅਤੇ ਦੇਸ਼ ਦੇ ਹੋਰ ਹਿੱਸਿਆਂ 'ਚ ਫੈਲੇ ਸ਼ੀਆ ਲੜਾਕਿਆਂ ਵਲੋਂ ਇਸ ਘਰ ਦੀ ਵਰਤੋਂ ਇਕ ਕੈਂਪ ਦੇ ਤੌਰ 'ਚ ਕੀਤਾ ਜਾ ਰਿਹਾ ਸੀ।
ਅਧਿਕਾਰੀ ਨੇ ਦੱਸਿਆ ਕਿ ਪਿਛਲੇ ਮਹੀਨੇ ਹੁਥੀਆਂ ਵਲੋਂ ਸ਼ਹਿਰ ਦੇ ਵੱਡੇ ਹਿੱਸੇ 'ਤੇ ਕਬਜ਼ਾ ਕਰ ਲਏ ਜਾਣ ਤੋਂ ਬਾਅਦ ਤੋਂ ਰਾਡਾ 'ਚ ਹੋਇਆ ਇਹ ਸਭ ਤੋਂ ਵੱਡਾ ਧਮਾਕਾ ਹੈ। ਉਥੇ ਦੇ ਵਾਸੀਆਂ ਨੇ ਦੱਸਿਆ ਕਿ ਬੰਬ ਧਮਾਕੇ ਦੀ ਆਵਾਜ਼ ਪੂਰੇ ਸ਼ਹਿਰ 'ਚ ਸੁਣੀ ਗਈ। ਇਸ ਸ਼ਹਿਰ 'ਚ ਸ਼ੀਆ ਅਤੇ ਸੁੰਨੀ ਦੋਹਾਂ ਫਿਰਕਿਆਂ ਦੇ ਲੋਕ ਰਹਿੰਦੇ ਹਨ। ਫੌਜੀ ਅਧਿਕਾਰੀ ਅਤੇ ਕਬਾਇਲੀ ਸੂਤਰਾਂ ਨੇ ਦੱਸਿਆ ਕਿ ਇਸ ਹਮਲੇ 'ਚ ਦਰਜਨਾਂ ਲੋਕਾਂ ਦੀ ਮੌਤ ਹੋ ਗਈ ਹੈ।
ਮਾਰਿਆ ਗਿਆ ਵਾਹਗਾ ਬਾਰਡਰ ਹਮਲੇ ਦਾ ਮਾਸਟਰਮਾਈਂਡ
NEXT STORY