ਆਸੀਆਨ ਸੰਮੇਲਨ 'ਚ ਦੋਹਰਾਇਆ 'ਮੇਕ ਇਨ ਇੰਡੀਆ' ਮੰਤਰ
ਨੇ ਪਈ ਤਾਵ (ਮਿਆਂਮਾਰ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸੀਆਨ ਸੰਮੇਲਨ ਵਿਚ ਆਪਣੇ 'ਮੇਕ ਇਨ ਇੰਡੀਆ' ਮੰਤਰ ਨੂੰ ਦੋਹਰਾਉਂਦੇ ਹੋਏ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਨੂੰ ਭਾਰਤ ਵਿਚ ਨਿਵੇਸ਼ ਕਰਨ ਦਾ ਸੱਦਾ ਦਿਤਾ। ਉਨ੍ਹਾਂ ਕਿਹਾ ਕਿ ਭਾਰਤ ਵਿਚ ਆਰਥਿਕ ਵਿਕਾਸ, ਉਦਯੋਗੀਕਰਨ ਅਤੇ ਵਪਾਰ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ। ਮੋਦੀ ਨੇ ਇਥੇ ਭਾਰਤ-ਆਸੀਆਨ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੇਕ ਇਨ ਇੰਡੀਆ ਮੁਹਿੰਮ ਲਈ ਖੇਤਰ ਦੇ ਆਗੂਆਂ ਵਲੋਂ ਦਿਤੀ ਜਾਣ ਵਾਲੀ ਹਮਾਇਤ ਦਾ ਉਹ ਤਹਿ ਦਿਲੋਂ ਧੰਨਵਾਦ ਕਰਦੇ ਹਨ। ਭਾਰਤ ਤੇ ਆਸੀਆਨ ਵਿਚ ਕਿਸੇ ਤਰ੍ਹਾਂ ਦੀ ਖਿੱਚੋਤਾਣ ਨਾ ਹੋਣ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਇਕ-ਦੂਜੇ ਦੇ 'ਅਹਿਮ ਸਹਿਯੋਗੀ' ਹੋ ਸਕਦੇ ਹਨ। ਮੋਦੀ ਨੇ ਆਸੀਆਨ ਦੇਸ਼ਾਂ ਨੂੰ ਕਿਹਾ ਕਿ ਸਮੁੰਦਰੀ ਮਾਮਲਿਆਂ ਵਿਚ ਸਾਰੇ ਦੇਸ਼ਾਂ ਦੀ ਕੌਮਾਂਤਰੀ ਕਾਨੂੰਨ ਅਤੇ ਨਿਯਮਾਂ ਦੀ ਪਾਲਣਾ ਕਰਨ ਦੀ ਜ਼ਿੰਮੇਵਾਰੀ ਹੁੰਦੀ ਹੈ। ਉਨ੍ਹਾਂ ਦੇ ਇਸ ਬਿਆਨ ਨੂੰ ਚੀਨ ਦੇ ਕੁਝ ਦੱਖਣ-ਪੂਰਬੀ ਦੇਸ਼ਾਂ ਨਾਲ ਸਮੁੰਦਰੀ ਵਿਵਾਦ ਦੇ ਸੰਬੰਧ ਵਿਚ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸ ਦੌਰਾਨ ਨਰਿੰਦਰ ਮੋਦੀ ਨੇ ਨੋਬਲ ਪੁਰਸਕਾਰ ਜੇਤੂ ਅਤੇ ਮਿਆਂਮਾਰ ਦੇ ਵਿਰੋਧੀ ਧਿਰ ਦੀ ਆਗੂ ਆਂਗ ਸਾਨ ਸੂ ਕੀ, ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਏਨ ਲੂੰਗ ਅਤੇ ਥਾਈਲੈਂਡ ਦੇ ਪ੍ਰਧਾਨ ਮੰਤਰੀ ਪ੍ਰਾਯੁਤ ਚਾਨ ਓਚਾ ਨਾਲ ਮੁਲਾਕਾਤ ਕੀਤੀ। ਮੋਦੀ ਦੀ ਮੇਕ ਇਨ ਇੰਡੀਆ ਮੁਹਿੰਮ ਨੂੰ ਥਾਈਲੈਂਡ ਦੇ ਪ੍ਰਧਾਨ ਮੰਤਰੀ ਦੀ ਪੂਰੀ ਹਮਾਇਤ ਮਿਲੀ।
ਬਗਦਾਦੀ ਦੀ ਮੌਤ ਦੀ ਖਬਰ 'ਤੇ ਆਈ. ਐੱਸ. ਨੇ ਲਾਈ ਮੋਹਰ (ਵੀਡੀਓ)
NEXT STORY