ਬਗਦਾਦ- ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐੱਸ.) ਦਾ ਮੁਖੀ ਅਬੂ ਬਕਰ ਅਲ ਬਗਦਾਦੀ ਮਾਰਿਆ ਗਿਆ ਹੈ। ਆਈ. ਐੱਸ. ਨੇ ਉਸ ਦੀ ਮੌਤ ਦੀ ਪੁਸ਼ਟੀ ਕਰ ਦਿਤੀ ਹੈ। ਸੰਗਠਨ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਬਹੁਤ ਜਲਦੀ ਬਗਦਾਦੀ ਦੇ ਉਤਰਾ ਅਧਿਕਾਰੀ ਦਾ ਐਲਾਨ ਕਰ ਦੇਵੇਗਾ। ਟਵਿਟਰ 'ਤੇ ਇਸ ਅੱਤਵਾਦੀ ਸੰਗਠਨ ਨਾਲ ਸੰਬੰਧਤ ਵੈੱਬਸਾਈਟ ਨੇ ਬਗਦਾਦੀ ਦੀ ਮੌਤ ਦਾ ਐਲਾਨ ਕੀਤਾ। ਸ਼ੁਕਰਵਾਰ ਨੂੰ ਬਗਦਾਦੀ ਅਤੇ ਉਸ ਦੇ ਟਾਪ ਕਮਾਂਡਰ ਇਰਾਕ ਦੇ ਮੋਸੂਲ ਨੇੜੇ ਜਾ ਰਹੇ ਸਨ। ਉਸੇ ਦੌਰਾਨ ਉਨ੍ਹਾਂ 'ਤੇ ਹਵਾਈ ਹਮਲਾ ਹੋਇਆ।
ਮੋਦੀ ਨੇ ਮਿਆਂਮਾਰ ਦੀ ਲੋਕਤੰਤਰ ਹਮਾਇਤੀ ਨੇਤਾ ਸੂ ਚੀ ਨਾਲ ਕੀਤੀ ਮੁਲਾਕਾਤ
NEXT STORY