ਮੋਦੀ ਸਰਕਾਰ ਵਿਚ ਅੱਠ ਦਾਗੀ ਨਵੇਂ ਮੰਤਰੀਆਂ ਨੂੰ ਸ਼ਾਮਲ ਕੀਤੇ ਜਾਣ ਵਿਰੁੱਧ ਭਾਵੇਂ ਕਾਂਗਰਸ ਅਤੇ ਵਿਰੋਧੀ ਪਾਰਟੀਆਂ ਅਵਾਜ਼ ਉਠਾ ਰਹੀਆਂ ਹਨ ਪਰ ਉਨ੍ਹਾਂ ਰੇਲਵੇ ਮੰਤਰੀ ਸੁਰੇਸ਼ ਪ੍ਰਭੂ ਬਾਰੇ ਇਕ ਵੀ ਲਫਜ਼ ਦਾ ਜ਼ਿਕਰ ਨਹੀਂ ਕੀਤਾ। ਮੁੰਬਈ ਵਾਸੀ ਹੈਰਾਨ ਹੋ ਰਹੇ ਹਨ ਕਿ ਸੁਰੇਸ਼ ਪ੍ਰਭੂ ਦਾ ਨਾਂ 2010 ਵਿਚ ਆਦਰਸ਼ ਘੋਟਾਲੇ ਵਿਚ ਪ੍ਰਮੁੱਖਤਾ ਨਾਲ ਸਾਹਮਣੇ ਆਇਆ ਸੀ ਕਿਉਂਕਿ ਉਹ ਪੋਸ਼ ਹਾਊਸਿੰਗ ਸੁਸਾਇਟੀ ਵਿਚ ਵਾਰੀ ਤੋਂ ਬਿਨਾਂ ਫਲੈਟ ਲੈਣ ਦੇ ਲਾਭਪਾਤਰੀ ਵੀ ਸਨ।
ਸੁਰੇਸ਼ ਪ੍ਰਭੂ ਨੇ ਇਹ ਯਕੀਨੀ ਬਣਾਉਣ ਲਈ ਕਾਫੀ ਭੱਜ-ਨੱਠ ਕੀਤੀ ਸੀ ਕਿ ਉਨ੍ਹਾਂ ਦਾ ਨਾਂ ਲਾਭਪਾਤਰੀਆਂ ਦੀ ਸੂਚੀ ਵਿਚ ਵਾਰ-ਵਾਰ ਨਾ ਦੁਹਰਾਇਆ ਜਾਵੇ। ਉਨ੍ਹਾਂ ਦਾ ਨਾਂ ਸਰਸਵਤੀ ਬੈਂਕ ਕੇਸ ਵਿਚ ਵੀ ਸਾਹਮਣੇ ਆਇਆ ਸੀ ਅਤੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਗੋਆ ਵਿਚ ਵੀ ਕੁਝ ਕੇਸ ਹਨ ਪਰ ਉਹ ਆਰ. ਐੱਸ. ਐੱਸ. ਨੇਤਾ ਰਾਮ ਮਾਧਵ ਦੀ ਪ੍ਰਧਾਨਗੀ ਵਾਲੀ ਇੰਡੀਆ ਫਾਊਂਡੇਸ਼ਨ ਦਾ ਭਰੋਸਾ ਲਗਾਤਾਰ ਮਾਣ ਰਹੇ ਹਨ। ਪ੍ਰਭੂ ਫਾਊਂਡੇਸ਼ਨ ਦੇ ਇਕ ਡਾਇਰੈਕਟਰ ਹਨ।
ਸਿੱਕੇ 'ਤੇ ਵੈਸ਼ਨੋ ਦੇਵੀ ਦੀ ਤਸਵੀਰ : ਆਰ. ਬੀ. ਆਈ. ਨੂੰ ਫਟਕਾਰ
NEXT STORY