ਨਵੀਂ ਦਿੱਲੀ - 5 ਰੁਪਏ ਦੇ ਸਿੱਕੇ 'ਤੇ ਮਾਤਾ ਵੈਸ਼ਨੋ ਦੇਵੀ ਦੀ ਤਸਵੀਰ ਛਪਾਉਣਾ ਰਿਜ਼ਰਵ ਬੈਂਕ ਨੂੰ ਬੁੱਧਵਾਰ ਨੂੰ ਉਸ ਸਮੇਂ ਭਾਰੀ ਪੈ ਗਿਆ ਜਦੋਂ ਦਿੱਲੀ ਹਾਈ ਕੋਰਟ ਨੇ ਉਸ ਨੂੰ ਫਟਕਾਰ ਲਾਉਂਦੇ ਹੋਏ ਜਵਾਬ ਤਲਬ ਕਰ ਲਿਆ। ਮਾਮਲੇ ਵਿਚ ਦਿੱਲੀ ਹਾਈ ਕੋਰਟ ਨੇ ਰਿਜ਼ਰਵ ਬੈਂਕ ਤੋਂ ਪੁੱਛਿਆ ਕਿ ਕਿਹੜੇ ਨਿਯਮਾਂ ਦੇ ਤਹਿਤ ਬੈਂਕ ਨੇ ਸਿੱਕਿਆਂ 'ਤੇ ਹਿੰਦੂ ਦੇਵੀ ਦੀ ਤਸਵੀਰ ਛਾਪੀ। ਮਾਮਲੇ ਦੀ ਅਗਲੀ ਸੁਣਵਾਈ 3 ਦਸੰਬਰ ਨੂੰ ਹੋਵੇਗੀ। ਸਿੱਕਿਆਂ 'ਤੇ ਮਾਤਾ ਵੈਸ਼ਨੋ ਦੇਵੀ ਦੀ ਤਸਵੀਰ ਛਾਪਣ ਦੇ ਵਿਰੋਧ 'ਚ ਨਫੀਸ ਕਾਜੀ ਨਾਂ ਦੇ ਸ਼ਖਸ ਨੇ ਵਿੱਤ ਮੰਤਰਾਲੇ ਅਤੇ ਰਿਜ਼ਰਵ ਬੈਂਕ ਦੇ ਵਿਰੁੱਧ ਜਨ ਹਿੱਤ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨਕਰਤਾ ਦਾ ਕਹਿਣਾ ਹੈ ਕਿ ਭਾਰਤ ਦੇਸ਼ 'ਸਰਬ ਧਰਮ ਸਮਭਾਵ' ਯਕੀਨ ਰੱਖਦਾ ਹੈ। ਦੇਸ਼ ਦੀ ਮੁੱਦਰਾ 'ਤੇ ਕਿਸੇ ਵੀ ਮੰਦਰ ਜਾਂ ਮਸਜ਼ਿਦ ਦੀ ਤਸਵੀਰ ਨਹੀਂ ਲਗਾਈ ਜਾ ਸਕਦੀ। ਨਵੰਬਰ 2013 ਵਿਚ ਰਿਜ਼ਰਵ ਬੈਂਕ ਆਫ ਇੰਡੀਆ ਵਲੋਂ ਮਾਤਾ ਵੈਸ਼ਨੋ ਦੇਵੀ ਦੀ ਤਸਵੀਰ ਵਾਲੇ ਸਿੱਕੇ ਜਾਰੀ ਕੀਤੇ ਗਏ ਸਨ। ਇਨ੍ਹਾਂ ਸਿੱਕਿਆਂ ਨੂੰ ਜਾਰੀ ਕਰਨ ਦੇ ਸੰਦਰਭ ਵਿਚ ਉਸ ਸਮੇਂ ਦੀ ਕੇਂਦਰ ਸਰਕਾਰ ਨੇ ਮਾਮਲੇ ਦੀ ਸੁਣਵਾਈ ਦੌਰਾਨ ਤਰਕ ਦਿੱਤਾ ਸੀ ਕਿ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੀ ਸਿਲਵਰ ਜੁਬਲੀ ਦੇ ਮੌਕੇ 'ਤੇ ਯਾਦਗਾਰ ਰੂਪ ਵਿਚ ਸਿੱਕੇ ਜਾਰੀ ਕੀਤੇ ਗਏ ਸਨ। ਉਸ ਸਮੇਂ ਵੀ ਅਦਾਲਤ ਦਾ ਰੁਖ਼ ਇਸ ਮਾਮਲੇ ਵਿਚ ਸਖਤ ਸੀ।
ਆਂਧਰਾ ਪ੍ਰਦੇਸ਼ 'ਚ 40 ਲੱਖ ਦਾ ਗਾਂਜਾ ਬਰਾਮਦ
NEXT STORY