ਨਵੀਂ ਦਿੱਲੀ- ਐਂਡਰਾਇਡ ਵਨ ਨੂੰ ਭਾਰਤੀ ਯੂਜ਼ਰਸ ਵੱਧ ਪਸੰਦ ਨਹੀਂ ਕਰ ਰਹੇ ਹਨ ਅਤੇ ਇਸ ਦੀ ਵਜ੍ਹਾ ਭਾਰਤੀ ਬਾਜ਼ਾਰਾਂ 'ਚ ਮਟਰੋਲਾ ਅਤੇ ਜਿਓਮੀ ਵਰਗੀਆਂ ਕੰਪਨੀਆਂ ਦਾ ਸਮਾਰਟਫੋਨ ਬਾਜ਼ਾਰ 'ਚ ਕੀਤਾ ਜਾ ਰਿਹਾ ਲਗਾਤਾਰ ਪ੍ਰਯੋਗ ਹੈ। ਇਹ ਕੰਪਨੀਆਂ ਭਾਰਤ 'ਚ ਸਮਾਰਟਫੋਨ ਬਾਜ਼ਾਰ 'ਚ ਲਗਾਤਾਰ ਘੱਟ ਕੀਮਤਾਂ 'ਤੇ ਸਮਾਰਟਫੋਵ ਉਤਾਰ ਰਹੀਆਂ ਹਨ। ਜਿਸ ਨਾਲ ਕਈ ਕੰਪਨੀਆਂ ਨੂੰ ਮੁਸ਼ਕਿਲਾਂ ਦਾ ਸਹਾਮਣਾ ਕਰਨਾ ਪਿਆ ਹੈ। ਕਾਊਂਟਰ ਪੁਆਇੰਟ ਰਿਸਰਚ ਦੇ ਤਰੂਣ ਪਾਠਕ ਦਾ ਕਹਿਣਾ ਹੈ ਕਿ ਐਂਡਰਾਇਡ ਵਨ ਡਿਵਾਈਸ ਨੂੰ ਚਾਈਨਾ ਦੇ ਜਿਓਮੀ ਅਤੇ ਮਟਰੋਲਾ ਤੋਂ ਕੜੀ ਟੱਕਰ ਮਿਲ ਰਹੀ ਹੈ।
ਦੋਵੇਂ ਹੀ ਕੰਪਨੀਆਂ ਆਨਲਾਈਨ ਮਾਰਕੀਟ ਜ਼ਰੀਏ ਭਾਰਤ 'ਚ ਵਧੀਆ ਕਾਰੋਬਾਰ ਕਰ ਰਹੀਆਂ ਹਨ। ਇਨ੍ਹਾਂ ਕੰਪਨੀਆਂ ਨੇ ਕਾਫੀ ਘੱਟ ਕੀਮਤ 'ਤੇ ਵਧੀਆ ਫੀਚਰਸ ਵਾਲੇ ਸਮਾਰਟਫੋਨਾਂ ਨੂੰ ਉਤਾਰਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਐਂਡਰਾਇਡ ਵਨ ਪ੍ਰਤੀ ਲੋਕਾਂ ਦਾ ਵੱਧ ਝੁਕਾਅ ਇਸ ਲਈ ਨਹੀਂ ਦਿੱਖ ਰਿਹਾ ਹੈ ਕਿਉਂਕਿ ਮਟਰੋਲਾ, ਜਿਓਨੀ ਅਤੇ ਲਾਵਾ ਵਰਗੀਆਂ ਕੰਪਨੀਆਂ ਸਮਾਰਟਫੋਨ ਨਿਰਮਾਣ 'ਚ ਘੱਟ ਕੀਮਤ 'ਤੇ ਵਧੀਆ ਫੋਨ ਲੈ ਕੇ ਆ ਰਹੀਆਂ ਹਨ। ਮਾਰਕੀਟ ਰਿਸਰਚ ਫਰਮ ਸਾਈਬਰ ਇਗਜ਼ਿਮ ਸਾਲਿਊਸਨ ਦੇ ਅਕਤੂਬਰ ਮਹੀਨੇ ਦੇ ਅਧਿਐਨ ਅਨੁਸਾਰ ਗੂਗਲ ਦੇ ਐਂਡਰਾਇਡ ਵਨ ਪਾਰਟਨਰ ਮਾਈਕਰੋਮੈਕਸ, ਕਾਰਬਨ ਅਤੇ ਸਪਾਈਸ ਦੀ ਜੇਕਰ ਅਕਤੂਬਰ ਮਹੀਨੇ ਦੀ ਵਿਕਰੀ ਦੀ ਗੱਲ ਕਰੀਏ ਤਾਂ ਇਨ੍ਹਾਂ ਕੰਪਨੀਆਂ ਨੇ ਆਪਣੇ ਸਤੰਬਰ 'ਚ 15 ਦਿਨਾਂ 'ਚ ਕੁੱਲ ਵਿਕਰੀ 2.3 ਲੱਖ ਕੀਤੀ ਸੀ ਜੋ ਪੂਰੇ ਅਕਤੂਬਰ ਦੀ ਕੁੱਲ ਵਿਕਰੀ ਤੋਂ 2 ਲੱਖ ਵੱਧ ਹੈ। ਗੂਗਲ ਦਾ ਐਂਡਰਾਇਡ ਵਨ ਫੋਨ ਸਤੰਬਰ ਦੇ ਮੱਧ 'ਚ ਲਾਂਚ ਕੀਤਾ ਗਿਆ ਸੀ। ਇਕ ਇੰਡਸਟਰੀ ਟ੍ਰੈਕਰ ਦੀ ਰਿਪੋਰਟ ਅਨੁਸਾਰ, ਅਕਤੂਬਰ ਦੇ ਮਹੀਨੇ 'ਚ ਲੱਗਭਗ 8 ਮਿਲਿਅਨ ਸਮਾਰਟਫੋਨਾਂ ਨੂੰ ਦੇਸ਼ 'ਚ ਆਯਾਤ ਕੀਤਾ ਗਿਆ ਸੀ, ਜਿਸ 'ਚ 2.5 ਫੀਸਦੀ ਫੋਨ ਐਂਡਰਾਇਡ ਵਨ ਦੇ ਸੀ। ਹਾਲਾਂਕਿ ਰਿਸਰਚ ਫਰਮ ਆਈ.ਡੀ.ਸੀ. ਦੇ ਐਨਾਲਿਟ ਕਰਣ ਠੱਕਰ ਨੇ ਸੰਭਵਾਨਾ ਜਤਾਈ ਕਿ ਐਂਡਰਾਇਡ ਵਨ ਦੀ ਸੇਲ ਨਵੰਬਰ ਅਤੇ ਦਸੰਬਰ 'ਚ ਤੇਜ਼ ਹੋ ਜਾਵੇਗੀ।
ਜੰਮੂ-ਕਸ਼ਮੀਰ 'ਚ ਭਾਰਤੀ ਚੌਕੀਆਂ 'ਤੇ ਫਿਰ ਕੀਤੀ ਪਾਕਿਸਤਾਨ ਨੇ ਗੋਲੀਬਾਰੀ
NEXT STORY