ਮੁੰਬਈ- ਅਜੇ ਕੁਝ ਦਿਨ ਪਹਿਲਾਂ ਹੀ ਖਬਰ ਆਈ ਸੀ ਕਿ ਰਣਬੀਰ ਕਪੂਰ ਕੈਟਰੀਨਾ ਕੈਫ ਨਾਲ ਵਿਆਹ ਤੋਂ ਪਹਿਲਾਂ ਹੀ ਕਿਰਾਏ 'ਤੇ ਘਰ ਲੈਣ ਦੀ ਤਿਆਰੀ ਕਰ ਰਹੇ ਹਨ। ਇਹ ਦੋਵੇਂ 15 ਲੱਖ ਪ੍ਰਤੀ ਮਹੀਨੇ ਦੇ ਕਿਰਾਏ ਵਾਲੇ ਮਕਾਨ 'ਚ ਰਹਿਣਗੇ। ਹੁਣ ਇਨ੍ਹਾਂ ਦੇ ਰਿਸ਼ਤੇ ਵਿਚ ਇਕ ਨਵਾਂ ਮੋੜ ਆ ਗਿਆ ਹੈ।
ਖਬਰਾਂ ਹਨ ਕਿ ਰਣਬੀਰ ਦੇ ਪਿਤਾ ਰਿਸ਼ੀ ਕਪੂਰ ਨੂੰ ਇਸ ਗੱਲ ਕਾਰਨ ਡੂੰਘੀ ਨਾਰਾਜ਼ਗੀ ਹੈ ਕਿ ਉਨ੍ਹਾਂ ਦਾ ਬੇਟਾ ਵਿਆਹ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਛੱਡ ਕੇ ਵੱਖਰਾ ਰਹਿਣਾ ਸ਼ੁਰੂ ਕਰ ਦੇਵੇਗਾ। ਉਨ੍ਹਾਂ ਨੇ ਰਣਬੀਰ ਕਪੂਰ ਨੂੰ ਵੀ ਇਹ ਗੱਲ ਆਖ ਦਿੱਤੀ ਸੀ ਕਿ ਉਨ੍ਹਾਂ ਨੂੰ ਵਿਆਹ ਤੋਂ ਪਹਿਲਾਂ ਰਣਬੀਰ ਦਾ ਵੱਖ ਰਹਿਣਾ ਪਸੰਦ ਨਹੀਂ ਹੈ।
ਹਾਲ ਹੀ 'ਚ ਰਣਬੀਰ ਦੀ ਚਚੇਰੀ ਭੈਣ ਨਤਾਸ਼ਾ ਦੇ ਜਨਮਦਿਨ ਦੀ ਪਾਰਟੀ ਸੀ। ਜਿਸ ਦੀਆਂ ਕੁਝ ਤਸਵੀਰਾਂ ਨੀਤੂ ਸਿੰਘ ਤੇ ਨਤਾਸ਼ਾ ਨੇ ਪੋਸਟ ਕੀਤੀਆਂ ਹਨ। ਜਿਹੜੀਆਂ ਤਸਵੀਰਾਂ ਨਤਾਸ਼ਾ ਨੇ ਪੋਸਟ ਕੀਤੀਆਂ ਹਨ, ਉਸ ਵਿਚ ਕੈਟਰੀਨਾ ਕੈਫ ਨੀਤੂ ਸਿੰਘ ਦੇ ਪਿੱਛੇ ਖੜ੍ਹੀ ਦਿਖਾਈ ਦੇ ਰਹੀ ਹੈ, ਜਦਕਿ ਜਿਹੜੀਆਂ ਤਸਵੀਰਾਂ ਨੀਤੂ ਸਿੰਘ ਨੇ ਪੋਸਟ ਕੀਤੀਆਂ ਹਨ, ਉਨ੍ਹਾਂ ਵਿਚ ਕੈਟਰੀਨਾ ਕੈਫ ਨੀਤੂ ਸਿੰਘ ਦੇ ਪਿੱਛਿਓਂ ਗਾਇਬ ਹੈ।
ਇਨ੍ਹਾਂ ਤਸਵੀਰਾਂ ਦੇ ਪੋਸਟ ਹੋਣ ਨਾਲ ਇਹ ਚਰਚਾਵਾਂ ਵੀ ਤੇਜ਼ ਹੋ ਗਈਆਂ ਹਨ ਕਿ ਨੀਤੂ ਵੀ ਕੈਟਰੀਨਾ ਕੈਫ ਤੇ ਰਣਬੀਰ ਕਪੂਰ ਦੇ ਰਿਸ਼ਤੇ ਨੂੰ ਲੈ ਕੇ ਸਹਿਮਤ ਨਹੀਂ ਹੈ।
ਟੈਲੀਵਿਜ਼ਨ ਰੇਟਿੰਗ ਮਹੱਤਵਪੂਰਨ : ਗੋਵਾਰੀਕਰ
NEXT STORY