ਨਵੀਂ ਦਿੱਲੀ- ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਮਸ਼ਹੂਰ ਫਿਲਮ ਨਿਰਮਾਤਾ ਰਵੀ ਚੋਪੜਾ ਦੇ ਦੇਹਾਂਤ 'ਤੇ ਸੋਗ ਜ਼ਾਹਰ ਕਰਦੇ ਹੋਏ ਕਿਹਾ ਹੈ ਕਿ ਉਹ ਬੜੇ ਹੀ ਨੇਕ ਇਨਸਾਨ ਸਨ। ਅਮਿਤਾਭ ਨੇ ਆਪਣੇ ਫੇਸਬੁੱਕ ਪੇਜ਼ 'ਤੇ ਲਿਖਿਆ, ''ਦਿਨ ਜਲਦੀ-ਜਲਦੀ ਢੱਲਦਾ ਹੈ ਅਤੇ ਢੱਲਦੇ-ਢੱਲਦੇ ਅਚਾਨਕ ਕੁਝ ਅਜਿਹੇ ਪੱਲ ਆਉਂਦੇ ਹਨ ਜਦੋਂ ਸਾਨੂੰ ਆਪਣੇ ਮਿੱਤਰਾਂ ਨੂੰ ਹਮੇਸ਼ਾ ਲਈ ਛੱਡ ਦੇਣਾ ਪੈਂਦਾ ਹੈ।'' ਚੋਪੜਾ ਨੇ ਆਪਣੇ ਨਿਰਦੇਸ਼ਨ 'ਚ ਪਹਿਲੀ ਫਿਲਮ ਅਮਿਤਾਭ ਨਾਲ ਬਣਾਈ ਸੀ।
ਉਨ੍ਹਾਂ ਨੇ ਲਿਖਿਆ, ''ਸਾਡੇ ਪਿਆਰੇ ਮਿੱਤਰ ਅਤੇ ਨਿਰਮਾਤਾ, ਨਿਰਦੇਸ਼ਕ ਰਵੀ ਚੋਪੜਾ ਦਾ ਦੇਹਾਂਤ ਹੋ ਗਿਆ।'' ਅਮਿਤਾਭ ਨੇ ਚੋਪੜਾ ਨਾਲ 'ਬਾਗਬਾਨ' ਅਤੇ 'ਭੂਤਨਾਥ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਸੀ। ਅਮਿਤਾਭ ਨੇ ਅੱਗੇ ਲਿਖਿਆ, ''ਪਹਿਲੀ ਨਿਰਦੇਸ਼ਿਤ ਫਿਲਮ 'ਜ਼ਮੀਰ' ਉਨ੍ਹਾਂ ਨੇ ਮੇਰੇ ਨਾਲ ਕੀਤੀ, ਜਿਸ 'ਚ ਸ਼ਾਇਰਾ ਜੀ ਨੇ ਮੇਰੇ ਨਾਲ ਅਭਿਨੈ ਕੀਤਾ ਸੀ। ਫਿਰ ਉਨ੍ਹਾਂ ਨੇ 'ਬਾਗਬਾਨ', 'ਬਾਬੁਲ' ਅਤੇ 'ਭੂਤਨਾਥ' ਦਾ ਨਿਰਦੇਸ਼ਨ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 'ਭੂਤਨਾਥ ਰਿਟਰਨਸ' ਦਾ ਨਿਰਮਾਣ ਕੀਤਾ। ਉਹ ਬਹੁਤ ਹੀ ਨੇਕ ਇਨਸਾਨ ਸਨ।'' ਬਿੱਗ ਬੀ ਨੇ ਚੋਪੜਾ ਨਾਲ ਯਾਦਾਂ ਤਾਜ਼ਾ ਕਰਦੇ ਹੋਏ ਲਿਖਿਆ, ''ਬੁੱਧਵਾਰ ਨੂੰ ਉਨ੍ਹਾਂ ਦੀ ਮੌਤ ਅਚਾਨਕ ਹੋ ਗਈ। ਬੀ. ਆਰ. ਚੋਪੜਾ ਦੇ ਬੇਟੇ ਦੇ ਦੇਹਾਂਤ ਨਾਲ ਮੈਨੂੰ ਗਹਿਰੀ ਸੱਟ ਲੱਗੀ ਹੈ।''
ਨਿਊਡ ਤਸਵੀਰਾਂ ਲੀਕ ਹੋਣ ਤੋਂ ਬਾਅਦ ਇਸ ਹਸੀਨਾ ਨੇ ਸੋਸ਼ਲ ਮੀਡੀਆ ਤੋਂ ਤੋੜਿਆ ਨਾਤਾ
NEXT STORY