ਸੀਹੋਰ- ਬਾਲੀਵੁੱਡ ਦੇ ਫਿਲਮ ਨਿਰਮਾਤਾ ਪ੍ਰਕਾਸ਼ ਝਾ ਦੀ ਆਉਣ ਵਾਲੀ ਫਿਲਮ 'ਫ੍ਰਾਡ ਸਈਂਆ' ਦੀ ਬੁੱਧਵਾਰ ਇਥੋਂ ਦੇ ਥੂਨਾ ਪਚਾਮਾ ਪਿੰਡ ਵਿਚ ਸ਼ੂਟਿੰਗ ਕੀਤੀ ਗਈ, ਜਿਸ ਨੂੰ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਪਿੰਡ ਦੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਜ਼ਿਲੇ ਦੇ ਨੇੜੇ ਸਥਿਤ ਪਿੰਡ ਥੂਨਾ ਪਚਾਮਾ ਵਿਚ ਇਸ ਫਿਲਮ ਦਾ ਪਾਸਿੰਗ ਸ਼ਾਟ ਸ਼ੂਟ ਕੀਤਾ ਗਿਆ। ਸ਼ੂਟਿੰਗ ਕਰਨ ਲਈ ਫਿਲਮ ਦੇ ਕਲਾਕਾਰ ਦੇਰ ਰਾਤ ਤੱਕ ਮੌਜ਼ੂਦ ਰਹੇ। ਭੋਪਾਲ-ਇੰਦੌਰ ਰਾਜਮਾਰਗ 'ਤੇ ਸਥਿਤ ਪਿੰਡ ਫੰਦਾ ਦੇ ਇਕ ਰੈਸਟੋਰੈਂਟ ਤੋਂ ਲੈ ਕੇ ਥੂਨਾ ਪਚਾਮਾ ਪੋਲਟਰੀ ਫਾਰਮ ਤੱਕ ਕਈ ਰੀਟੇਕ ਹੋਏ।
ਇਥੇ ਗੱਡੀਆਂ ਦੀ ਪਾਸਿੰਗ ਦੇ ਪਾਸਿੰਗ ਦੇ ਸ਼ਾਟ ਨੂੰ ਸ਼ੂਟ ਕਰਨ 'ਚ ਹੀ ਕਾਫੀ ਸਮਾਂ ਲੰਘ ਗਿਆ। ਸ਼ੂਟਿੰਗ ਦੀ ਜਾਣਕਾਰੀ ਜਿਵੇਂ ਹੀ ਪਿੰਡ ਵਾਲਿਆਂ ਤੱਕ ਪਹੁੰਚੀ, ਉਸੇ ਸਮੇਂ ਥੂਨਾ ਪਚਾਮਾ ਅਤੇ ਫੰਦਾ ਦੇ ਵੱਡੇ-ਬੁੱਢੇ ਨੌਜਵਾਨ ਲੜਕੀਆਂ ਅਤੇ ਬੱਚੇ ਸੜਕ 'ਤੇ ਇਕੱਠੇ ਹੋ ਗਏ। ਭੀੜ ਨੂੰ ਸ਼ੂਟਿੰਗ ਵਾਲੀ ਥਾਂ ਤੋਂ ਕਾਫੀ ਦੂਰ ਹੀ ਰੋਕ ਦਿੱਤਾ ਗਿਆ। ਲੋਕ ਕਲਾਕਾਰਾਂ ਦੀ ਇਕ ਝਲਕ ਪਾਉਣ ਲਈ ਕਾਫੀ ਉਤਸ਼ਾਹਤ ਨਜ਼ਰ ਆ ਰਹੇ ਸਨ।
ਕਰਿਸ਼ਮਾ ਦੂਜੇ ਵਿਆਹ ਲਈ ਤਿਆਰ ਪਰ ਅੱਗੇ ਹੈ ਇਕ ਪ੍ਰੇਸ਼ਾਨੀ!
NEXT STORY