ਮੁੰਬਈ- ਬਾਲੀਵੁੱਡ ਦੀਆਂ ਫਿਲਮਾਂ 'ਚ ਅੱਜਕਲ ਬੋਲਡ ਸੀਨਜ਼ ਅਤੇ ਹੌਟ ਗਾਣੇ ਫਿਲਮਾਂ ਦਾ ਖਾਸ ਹਿੱਸਾ ਬਣ ਗਏ ਗਏ ਹਨ। ਇਹ ਫਿਲਮ ਨੂੰ ਲਾਈਮਲਾਈਟ 'ਚ ਲਿਜਾਣ ਅਤੇ ਲੋਕਾਂ ਨੂੰ ਥੀਏਟਰਸ ਵੱਲ ਖਿੱਚਣ 'ਚ ਮਦਦ ਕਰਦੇ ਹਨ। ਬਾਲੀਵੁੱਡ ਦੀ ਆਉਣ ਵਾਲੀ ਬੋਲਡ ਫਿਲਮ 'ਜ਼ਿਦ' ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਭਿਨੇਤਰੀ ਮਨਾਰਾ ਨੇ ਫਿਲਮ ਦੇ ਟਰੇਲਰ 'ਚ ਆਪਣੀ ਹੌਟ ਲੁੱਕ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ। ਫਿਲਮ ਦਾ ਗਾਣਾ 'ਸਾਸੋਂ ਕੋ' ਇਸ ਤਰ੍ਹਾਂ ਵਾਇਰਲ ਹੋਇਆ ਹੈ ਕਿ ਇਸ ਗਾਣੇ ਨੂੰ ਸਿਰਫ ਤਿੰਨ ਦਿਨਾਂ 'ਚ 3 ਲੱਖ ਤੋਂ ਜ਼ਿਆਦਾ ਹਿੱਟ ਮਿਲ ਚੁੱਕੇ ਹਨ।
ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਰੰਗ ਰਸੀਆ' ਦੇ ਗਾਣੇ 'ਕਾਹੇ ਸਤਾਏ' ਨੇ ਵੀ ਦਰਸ਼ਕਾਂ ਦੀ ਜ਼ਿੰਦਗੀ 'ਚ ਰੰਗ ਘੋਲਣ ਦੀ ਕੋਸ਼ਿਸ਼ ਕੀਤੀ ਹੈ। ਇਸ ਗਾਣੇ 'ਚ ਰਣਦੀਪ ਹੁੱਡਾ ਅਤੇ ਨੰਦਾ ਸੇਨ ਨੇ ਬੋਲਡਨੈੱਸ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਇਸੇ ਤਰ੍ਹਾਂ ਹੀ ਫਿਲਮ 'ਹੇਟ ਸਟੋਰੀ 2' ਭਾਵੇਂ ਬਾਕਸ ਆਫਿਸ 'ਤੇ ਆਪਣਾ ਕਮਾਲ ਨਹੀਂ ਦਿਖਾ ਸਕੀ ਪਰ ਫਿਲਮ ਦੇ ਗਾਣੇ 'ਆਜ ਫਿਰ ਤੁਮ ਪੇ' ਨੂੰ 10 ਦਿਨਾਂ ਦੇ ਅੰਦਰ 7 ਲੱਖ ਤੋਂ ਵੱਧ ਲੋਕਾਂ ਨੇ ਦੇਖਿਆ ਸੀ। ਸੁਰਵੀਨ ਚਾਵਲਾ ਅਤੇ ਰਜਨੀਸ਼ ਦਾ 'ਮੁਹੱਬਤ ਬਰਸਾ ਦੇਨਾ ਤੂ' ਗਾਣਾ ਬਾਲੀਵੁੱਡ ਦੇ ਸਭ ਤੋਂ ਸੈਂਸਟਿਵ ਗਾਣਿਆਂ 'ਚੋਂ ਇਕ ਹੈ। ਫਿਲਮ 'ਚ 'ਬੈਂਗ ਬੈਂਗ' 'ਚ ਰਿਤਿਕ ਰੌਸ਼ਨ ਅਤੇ ਕੈਟਰੀਨਾ ਕੈਫ ਦਾ ਗਾਣਾ 'ਮੇਹਰਬਾਨ' 'ਚ ਹੌਟ ਰੋਮਾਂਸ ਵੀ ਕਾਫੀ ਦਿਲਚਸਪ ਸੀ। ਫਿਲਮ 'ਕਿਲ ਦਿਲ' ਦੇ ਹਾਲ ਹੀ 'ਚ ਆਇਆ ਗਾਣਾ 'ਸਜਦੇ' 'ਚ ਪਰਿਣੀਤੀ ਚੋਪੜਾ ਅਤੇ ਰਣਵੀਰ ਦਾ ਰੋਮਾਂਸ ਦਰਸ਼ਕਾਂ ਦੇ ਦਿਲਾਂ 'ਚ ਜਗ੍ਹਾ ਬਣਾਉਣ 'ਚ ਕਾਮਯਾਬ ਰਿਹਾ ਹੈ। ਰਣਵੀਰ ਅਤੇ ਦੀਪਿਕਾ ਦੀ ਹਿੱਟ ਜੋੜੀ ਨੇ ਨਾ ਸਿਰਫ ਫਿਲਮ 'ਰਾਮਲੀਲਾ' ਨੂੰ ਹੀ ਨਹੀਂ ਸਗੋਂ ਉਸ ਦੇ ਗਾਣੇ 'ਅੰਗ ਲਗਾ ਦੇ' ਨੂੰ ਵੀ ਸੁਪਰਹਿੱਟ ਕਰ ਦਿੱਤਾ ਸੀ। ਦੋਹਾਂ ਦੀ ਹੌਟ ਕੈਮਿਸਟਰੀ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ।
ਸੋਫੀਆ ਨੇ ਰੋਹਿਤ ਨੂੰ ਦਿੱਤੀ ਅਜਿਹੀ ਵਧਾਈ, ਪੂਨਮ ਪਾਂਡੇ ਵੀ ਹੋ ਜਾਵੇ ਸ਼ਰਮਸਾਰ (ਦੇਖੋ ਤਸਵੀਰਾਂ) (ਵੀਡੀਓ)
NEXT STORY