ਲਾਹੌਰ- ਪਾਕਿਸਤਾਨ ਦੀ ਇਕ ਅਦਾਲਤ ਨੇ ਦੇਸ਼ ਦੇ ਸਿਨੇਮਾਘਰਾਂ 'ਚ ਵਿਸ਼ਾਲ ਭਾਰਦਵਾਜ ਦੀ ਫਿਲਮ 'ਹੈਦਰ' ਦਿਖਾਏ ਜਾਣ ਨੂੰ ਚੁਣੌਤੀ ਦੇਣ ਵਾਲੀ ਇਕ ਪਟੀਸ਼ਨ ਖਾਰਜ ਕਰ ਦਿੱਤੀ ਹੈ। ਲਾਹੌਰ ਹਾਈਕੋਰਟ ਦੇ ਜੱਜ ਸ਼ਮਸ ਮੁਹੰਮਦ ਮਿਰਜ਼ਾ ਨੇ ਬੁੱਧਵਾਰ ਨੂੰ ਇਫਤਕਾਰ ਅਹਿਮਦ ਦੀ ਪਟੀਸ਼ਨ ਖਾਰਜ ਕਰ ਦਿੱਤੀ।
ਜਸਟਿਸ ਮਿਰਜ਼ਾ ਨੇ ਕਿਹਾ ਕਿ ਇਹ ਸਹੀ ਸਟੇਜ ਨਹੀਂ ਹੈ। ਵਧੀਆ ਹੋਵੇਗਾ ਕਿ ਪਟੀਸ਼ਨਕਰਤਾ ਸੈਂਸਰ ਬੋਰਡ ਨਾਲ ਸੰਪਰਕ ਕਰੇ। ਅਹਿਮਦ ਨੇ ਦਲੀਲ ਦਿੱਤੀ ਕਿ ਹੈਦਰ ਨੂੰ ਦਿਖਾਉਣ ਗੈਰ ਕਾਨੂੰਨੀ ਹੈ। ਇਹ ਪਾਕਿਸਤਾਨ ਦੀ ਵਿਚਾਰਧਾਰਾ ਤੇ ਦੋ ਦੇਸ਼ਾਂ ਦੇ ਸਿਧਾਰਥਾਂ ਦੇ ਵਿਰੁੱਧ ਹੈ। ਉਸ ਦਾ ਟੀਚਾ ਪਾਕਿਸਤਾਨ ਫੌਨ ਨੂੰ ਬਦਨਾਮ ਕਰਨਾ ਵੀ ਹੈ।
ਹੈਦਰ 'ਚ ਸ਼ਾਹਿਦ ਕਪੂਰ, ਸ਼ਰਧਾ ਕਪੂਰ, ਤੱਬੂ, ਕੇ. ਕੇ. ਮੈਨਨ ਤੇ ਇਰਫਾਨ ਨੇ ਮੁੱਖ ਭੂਮਿਕਾ ਨਿਭਾਈ ਹੈ। ਇਹ ਵਿਲੀਅਮ ਸ਼ੇਕਸਪੀਅਰ ਦੇ ਹੈਮਲੇਟ ਨਾਵਲ 'ਤੇ ਆਧਾਰਿਤ ਫਿਲਮ ਹੈ।
ਇਹ ਹਾਲੀਵੁੱਡ ਸੈਲੇਬ੍ਰਿਟੀਜ਼ ਮੁੜ ਹੋਏ ਇਕੱਠੇ
NEXT STORY