ਲਾਹੌਰ- ਪਾਕਿਸਤਾਨ ਦੇ ਫਿਲਮ ਸੈਂਸਰ ਬੋਰਡ ਨੇ ਬਾਲੀਵੁੱਡ ਫਿਲਮ 'ਕਿੱਲ ਦਿਲ' ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਇਹ ਸ਼ੁੱਕਰਵਾਰ ਨੂੰ ਦੇਸ਼ ਬਰ ਦੇ ਸਿਨੇਮਾਘਰਾਂ 'ਚ ਪ੍ਰਦਰਸ਼ਿਤ ਹੋਵੇਗੀ। ਸ਼ਾਦ ਅਲੀ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ 'ਚ ਗੋਵਿੰਦਾ, ਪਰਿਣੀਤੀ ਚੋਪੜਾ, ਰਣਵੀਰ ਸਿੰਘ ਤੇ ਪਾਕਿਸਤਾਨੀ ਅਭਿਨੇਤਾ ਤੇ ਗਾਇਕ ਅਲੀ ਜ਼ਾਫਰ ਮੁੱਖ ਭੂਮਿਕਾ ਵਿਚ ਹਨ।
ਬੋਰਡ ਦੇ ਇਕ ਮੈਂਬਰ ਨੇ ਕਿਹਾ ਕਿ ਸੈਂਸਰ ਬੋਰਡ ਦੇ ਮੈਂਬਰਾਂ ਨੇ ਕੁਝ ਦ੍ਰਿਸ਼ਾਂ ਨੂੰ ਸੈਂਸਰ ਕਰਨ ਤੋਂ ਬਾਅਦ ਕਿੱਲ ਦਿਲ ਨੂੰ ਆਮ ਸਹਿਮਤੀ ਨਾਲ ਮਨਜ਼ੂਰੀ ਦੇ ਦਿੱਤੀ ਹੈ। ਇਸ ਫਿਲਮ ਦਾ ਨਿਰਮਾਣ ਯਸ਼ਰਾਜ ਫਿਲਮਜ਼ ਨੇ ਕੀਤਾ ਹੈ।
ਲਾਹੌਰ ਹਾਈਕੋਰਟ ਨੇ 'ਹੈਦਰ' ਦੇ ਪ੍ਰਦਰਸ਼ਨ ਨੂੰ ਰੋਕਣ ਦੀ ਮੰਗ ਕੀਤੀ ਖਾਰਜ
NEXT STORY