ਜਲੰਧਰ — ਬੱਬੂ ਮਾਨ, ਪੂਜਾ ਵਰਮਾ, ਯੋਗਰਾਜ ਸਿੰਘ, ਸਰਦਾਰ ਸੋਹੀ ਅਤੇ ਮੁਕੁਲ ਦੇਵ ਵਰਗੇ ਸਿਤਾਰਿਆਂ ਨਾਲ ਸ਼ਿੰਗਾਰੀ ਡਾਇਰੈਕਟਰ ਸਿਮਰਜੀਤ ਦੀ ਪੰਜਾਬੀ ਫਿਲਮ 'ਬਾਜ਼' 14 ਨਵੰਬਰ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਇਸ ਫਿਲਮ ਦੇ ਗਾਣੇ ਪਹਿਲਾਂ ਹੀ ਵੱਖ-ਵੱਖ ਸੰਗੀਤ ਚੈਨਲਾਂ 'ਤੇ ਚੱਲ ਰਹੇ ਹਨ। ਪੰਜਾਬ ਪੁਲਸ ਦੇ ਹਾਂਪੱਖੀ ਅਕਸ ਨੂੰ ਦਰਸਾਉਂਦੀ ਇਸ ਫਿਲਮ 'ਚ ਪ੍ਰਸਿੱਧ ਗਾਇਕ ਤੇ ਗੀਤਕਾਰ ਤੋਂ ਅਭਿਨੇਤਾ ਬਣੇ ਬੱਬੂ ਮਾਨ ਨੇ ਮੁੱਖ ਭੂਮਿਕਾ ਨਿਭਾਈ ਹੈ ਅਤੇ ਉਨ੍ਹਾਂ ਨੇ ਆਪਣੀ ਅਦਾਕਾਰੀ, ਮਿਹਨਤ ਨਾਲ ਇਸ ਫਿਲਮ ਨੂੰ ਸਫਲ ਬਣਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਹੈ। ਫਿਲਮ ਦੀ ਹੀਰੋਇਨ ਪੂਜਾ ਵਰਮਾ ਇਸ ਫਿਲਮ ਤੋਂ ਵੱਡੀਆਂ ਉਮੀਦਾਂ ਰੱਖਦਿਆਂ ਕਹਿੰਦੀ ਹੈ ਕਿ ਪੰਜਾਬੀ ਸਿਨੇਮਾ 'ਚ ਇਹ ਫਿਲਮ ਆਪਣੀ ਵਿਲੱਖਣ ਛਾਪ ਛੱਡੇਗੀ।
ਕੀ ਤੁਸੀਂ ਦੇਖਿਆ ਹੈ ਸਲਮਾਨ ਦੀ ਭੈਣ ਦੇ ਵਿਆਹ ਦਾ ਕਾਰਡ? (ਦੇਖੋ ਤਸਵੀਰਾਂ)
NEXT STORY