ਲੁਧਿਆਣਾ- ਬਾਲੀਵੁੱਡ ਦੇ ਦਬੰਗ ਸਟਾਰ ਯਾਨੀ ਕਿ ਸਲਮਾਨ ਖਾਨ ਦੀ ਭੈਣ ਦਾ ਵਿਆਹ 19 ਨਵਬੰਰ ਨੂੰ ਹੋਣ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਅਰਪਿਤਾ ਦੇ ਵਿਆਹ ਲਈ 'ਨਾਨਕਾ ਛੱਕ' ਲੁਧਿਆਣੇ ਤੋਂ ਜਾਵੇਗਾ। ਅਰਪਿਤਾ ਨਾਲ ਵਿਆਹ ਕਰਨ ਵਾਲੇ ਹਿਮਾਚਲ ਪ੍ਰਦੇਸ਼ ਦੇ ਮੰਡੀ ਨਿਵਾਸੀ ਆਯੁਸ਼ ਸ਼ਰਮਾ ਦਾ ਜਨਮ ਲੁਧਿਆਣਾ 'ਚ ਪੁਰਾਣੇ ਡੀ. ਐੱਮ. ਸੀ. (ਦਯਾਨੰਦ ਮੈਡੀਕਲ ਕਾਲੇਜ) ਹਸਪਤਾਲ 'ਚ ਹੋਇਆ ਸੀ। ਆਯੁਸ਼ ਦੇ ਨਾਨਕੇ ਲੁਧਿਆਣਾ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਮਾਮਾ ਰਾਜੂ ਸ਼ਰਮਾ ਲੁਧਿਆਣਾ ਸਥਿਤ ਹੋਟਲ ਹਯਾਤ ਰਿਜੈਂਸੀ ਦੇ ਮਾਲਕ ਅਤੇ ਇਕ ਮਸ਼ਹੂਰ ਉਦਯੋਗਪਤੀ ਹਨ।
ਸਾਬਕਾ ਕੇਂਦਰੀ ਮੰਤਰੀ ਸੁਖਰਾਮ ਦੇ ਪੋਤਰੇ ਆਯੁਸ਼ ਸ਼ਰਮਾ ਦਾ ਆਪਣੇ ਮਾਮਾ-ਮਾਮੀ ਨਾਲ ਕਾਫੀ ਲਗਾਅ ਹੈ ਅਤੇ ਉਹ ਹਮੇਸ਼ਾ ਲੁਧਿਆਣੇ ਆਉਂਦੇ-ਜਾਂਦੇ ਰਹਿੰਦੇ ਹਨ। ਹਾਲ ਹੀ 'ਚ ਹਯਾਤ ਹੋਟਲ ਦੀ ਲਾਂਚਿੰਗ ਦੌਰਾਨ ਵੀ ਉਹ ਇਥੇ ਆਏ ਸਨ। ਰਾਜੁ ਸ਼ਰਮਾ ਨੇ ਦੱਸਿਆ, ''ਆਯੁਸ਼ ਇਕ ਖੁਸ਼ਦਿਲ ਵਾਲਾ ਇਨਸਾਨ ਹੈ ਅਤੇ ਉਸ 'ਚ ਜ਼ਿੰਦਗੀ 'ਚ ਕੁਝ ਵੱਖਰਾ ਕਰਕੇ ਅੱਗੇ ਵੱਧਣ ਦਾ ਸੁਪਨਾ ਹੈ। ਨਾਨਕਾ ਛੱਕ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ ਅਤੇ ਅਸੀਂ 16 ਨਵੰਬਰ ਨੂੰ ਇਥੋਂ ਰਵਾਨਾ ਹੋਵਾਂਗੇ।'' ਦੱਸਿਆ ਜਾ ਰਿਹਾ ਹੈ ਕਿ ਅਰਪਿਤਾ ਅਤੇ ਆਯੁਸ਼ ਦੇ ਵਿਆਹ 'ਚ ਪੰਜਾਬੀ ਤੜਕਾ ਢੋਲ, ਗਿੱਦਾ, ਭੰਗੜੇ ਦਾ ਜ਼ਬਰਦਸਤ ਪ੍ਰੋਗਰਾਮ ਕੀਤਾ ਗਿਆ ਹੈ।
ਆਖਿਰ ਕਿਉਂ ਨਹੀਂ ਹਨੀਮੂਨ 'ਤੇ ਜਾ ਰਹੇ ਹਨ ਰਾਣੀ ਤੇ ਆਦਿਤਿਆ
NEXT STORY