ਨਵੀਂ ਦਿੱਲੀ- ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਰਾਣੀ ਮੁਖਰਜੀ ਅਤੇ ਉਨ੍ਹਾਂ ਦੇ ਪਤੀ ਆਦਿਤਿਆ ਚੋਪੜਾ ਆਪਣੇ ਕੰਮ 'ਚ ਇੰਨਾ ਜ਼ਿਆਦਾ ਰੁਝੇ ਹਨ ਕਿ ਉਨ੍ਹਾਂ ਕੋਲ ਹਨੀਮੂਨ 'ਤੇ ਜਾਣ ਦਾ ਵੀ ਸਮਾਂ ਨਹੀਂ ਹੈ। ਜ਼ਿਕਰਯੋਗ ਹੈ ਕਿ ਰਾਣੀ ਅਤੇ ਆਦਿਤਿਆ ਨੇ ਵਿਆਹ ਦੇਸ਼ ਤੋਂ ਬਾਹਰ ਕੀਤਾ ਸੀ। ਇਹ ਵੀ ਨਹੀਂ ਹੈ ਕਿ ਦੋਹਾਂ ਨੇ ਆਪਣੇ ਹਨੀਮੂਨ ਦੀ ਯੋਜਨਾ ਨਹੀਂ ਬਣਾਈ ਹੈ। ਇਨ੍ਹਾਂ ਦੀ ਯੋਜਨਾ ਹਰ ਮਹੀਨੇ ਹੁੰਦੀ ਹੈ ਪਰ ਜਾਣ ਦਾ ਸਮਾਂ ਹੀ ਨਹੀਂ ਮਿਲ ਪਾਉਂਦਾ ਹੈ। ਰਾਣੀ ਅਤੇ ਆਦਿਤਿਆ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਦੋਵੇਂ ਆਪਣਾ ਭਾਰ ਘਟਾਉਣ 'ਚ ਰੁਝੇ ਹੋਏ ਹਨ। ਦੋਵੇਂ ਹੀ ਆਪਣੀ ਫਿਟਨੈਸ 'ਤੇ ਜ਼ਿਆਦਾ ਧਿਆਨ ਦੇ ਰਹੇ ਹਨ।
ਇਸ ਤੋਂ ਇਲਾਵਾ ਆਦਿਤਿਆ ਆਪਣੀ ਓਪਨਿੰਗ ਪ੍ਰੋਜੈਕਟਸ 'ਚ ਬਿਜ਼ੀ ਹਨ। ਰਾਣੀ ਕਈ ਫਿਲਮਾਂ ਨੂੰ ਲੈ ਕੇ ਰੁਝੀ ਹੈ। ਹਾਲ ਹੀ 'ਚ ਰਾਣੀ ਮੁਖਰਜੀ ਦੀ ਫਿਲਮ 'ਮਰਦਾਨੀ' 'ਚ ਉਨ੍ਹਾਂ ਦੀ ਝਲਕ ਦੇਖਣ ਨੂੰ ਮਿਲੀ ਸੀ ਜਿਸ 'ਚ ਉਸ ਨੇ ਪੁਲਸ ਦਾ ਕਿਰਦਾਰ ਨਿਭਾਇਆ ਸੀ। ਫਿਲਮ ਇਕ ਸਮਾਜਿਕ ਮੁੱਦੇ 'ਤੇ ਅਧਾਰਤਿ ਸੀ। ਹੁਣ ਦੇਖਣਾ ਹੋਵੇਗਾ ਕਿ ਇਨ੍ਹਾਂ ਸਭ ਕੰੰਮਾਂ ਦੇ ਬਾਵਜੂਦ ਵੀ ਉਹ ਹਨੀਮੂਨ 'ਤੇ ਜਾ ਪਾਉਂਦੇ ਹਨ ਜਾਂ ਨਹੀਂ।
ਨਰਿੰਦਰ ਮੋਦੀ ਦੇ ਪ੍ਰੋਗਰਾਮ ਨੂੰ ਹੋਸਟ ਕਰੇਗੀ 'ਮਿਸ ਇੰਡੀਆ ਆਸਟ੍ਰੇਲੀਆਈ'
NEXT STORY