ਮੰਡੀ- ਸਲਮਾਨ ਖਾਨ ਦੀ ਭੈਣ ਅਰਪਿਤਾ ਦੇ ਵਿਆਹ ਨੂੰ ਕੁਝ ਹੀ ਸਮਾਂ ਰਹਿ ਗਿਆ ਹੈ। ਆਯੂਸ਼ ਦੇ ਪਿਤਾ ਅਨਿਲ ਸ਼ਰਮਾ ਜਿਹੜੇ ਕਿ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਹਨ। ਉਹ ਅਤੇ ਉਨ੍ਹਾਂ ਦੀ ਧਰਮ ਪਤਨੀ ਸੁਨੀਤਾ ਸ਼ਰਮਾ ਆਪਣੇ ਪੁੱਤਰ ਨਾਲ ਵਿਆਹ ਦੇ ਕਾਰਡ ਰਾਸ਼ਟਰਪਤੀ ਪ੍ਰਣਵ ਮੁੱਖਰਜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਦੇ ਕੇ ਦਿੱਲੀ ਮੰਡੀ ਆਏ ਹਨ। ਇਥੋਂ ਉਹ ਵੀਰਵਾਰ ਸਵੇਰੇ ਫਿਰ ਦਿੱਲੀ ਲਈ ਰਵਾਨਾ ਹੋਏ।
ਵੀਰਵਾਰ ਦੀ ਸ਼ਾਮ ਦਿੱਲੀ ਦੇ ਪੰਚਸ਼ੀਲ ਸਥਿਤ ਅਨਿਲ ਸ਼ਰਮਾ ਦੇ ਰਹਿਣ ਵਾਲੀ ਥਾਂ 'ਤੇ ਸਲਮਾਨ ਖਾਨ ਨਾਲ ਡਿਨਰ ਕੀਤਾ। 18 ਨਵੰਬਰ ਨੂੰ ਹੋਣ ਵਾਲੇ ਵਿਆਹ ਦਾ ਵੈਨਯੂ ਹੈਦਰਾਬਾਦ ਦਾ ਸਟਾਰ ਹੋਟਲ ਤਾਜ ਫਲਕਨੁਮਾ ਹੈ। ਇਸ ਨੂੰ ਸਲਮਾਨ ਨੇ ਖਾਸ ਆਪਣੀ ਭੈਣ ਲਈ 2 ਕਰੋੜ ਰੁਪਏ 'ਚ ਬੁੱਕ ਕਰਵਾਇਆ ਹੈ।
ਵਿਆਹ ਦੀ ਰਿਸੈਪਸ਼ਨ ਮੁੰਬਈ 'ਚ ਹੋਵੇਗੀ। ਫਿਲਮ ਜਗਤ ਦੀਆਂ ਵੀ ਕਈ ਹਸਤੀਆਂ ਇਸ ਵਿਆਹ 'ਚ ਸ਼ਾਮਲ ਹੋਣਗੀਆਂ। ਇਸ ਦੇ ਨਾਲ ਹੀ ਸਲਮਾਨ ਵੀ ਆਪਣੀ ਲਾਡਲੀ ਭੈਣ ਅਰਪਿਤਾ ਲਈ ਵਿਆਹ 'ਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ ਹਨ। ਉਨ੍ਹਾਂ ਨੇ ਆਪਣੇ ਘਰ ਨੂੰ ਪੂਰੀ ਤਰ੍ਹਾਂ ਰੌਸ਼ਨੀ ਨਾਲ ਹਰਿਆ-ਭਰਿਆ ਕਰ ਦਿੱਤਾ ਹੈ। ਵਿਆਹ ਦੇ ਸਮਾਗਮ ਦੀ ਸ਼ੁਰੂਆਤ 16 ਨਵੰਬਰ ਨੂੰ ਸ਼ੁਰੂ ਹੋਵੇਗਾ। 16 ਨੂੰ ਹਲਦੀ, 17 ਨੂੰ ਸੰਗੀਤ ਸਮਾਰੋਹ ਹੋਵੇਗਾ ਜਿਸ 'ਚ ਪੂਰਾ ਪਰਿਵਾਰ ਸ਼ਾਮਲ ਹੋਵੇਗਾ। 18 ਨੂੰ ਵਿਆਹ ਅਤੇ 21 ਨੂੰ ਮੁੰਬਈ 'ਚ ਰਿਸੈਪਸ਼ਨ ਹੋਵੇਗੀ।
ਸਲਮਾਨ ਦੀ ਭੈਣ ਦਾ ਲੁਧਿਆਣੇ ਤੋਂ ਜਾਵੇਗਾ 'ਨਾਨਕਾ ਛੱਕ' (ਦੇਖੋ ਤਸਵੀਰਾਂ)
NEXT STORY