ਮੁੰਬਈ- ਬਾਲੀਵੁੱਡ ਕਿੰਗ ਖਾਨ ਯਾਨੀ ਕਿ ਸ਼ਾਹਰੁਖ ਖਾਨ ਦੀ ਫਿਲਮ 'ਹੈੱਪੀ ਨਿਊ ਈਅਰ' ਨੇ ਭਾਰਤੀ ਬਾਜ਼ਾਰ 'ਚ ਭਾਵੇਂ ਹੌਲੀ ਰਫਤਾਰ ਨਾਲ 200 ਕਰੋੜ ਦੀ ਕਮਾਈ ਕੀਤੀ ਹੋਵੇਂ ਪਰ ਵਿਦੇਸ਼ਾਂ 'ਚ ਇਹ ਫਿਲਮ ਕਾਫੀ ਵਧੀਆ ਕਮਾਈ ਕਰ ਰਹੀ ਹੈ। ਫਿਲਮ ਨੇ ਭਾਰਤ 'ਚ ਹੁਣ ਤੱਕ 200.50 ਕਰੋੜ ਦੀ ਕਮਾਈ ਕੀਤੀ ਹੈ ਜਦੋਂ ਕਿ ਦੁਨੀਆ ਭਰ 'ਚ ਇਹ ਫਿਲਮ 379 ਕਰੋੜ ਰੁਪਏ ਦੀ ਕਲੈਕਸ਼ਨ ਕਰ ਚੁੱਕੀ ਹੈ। ਫਿਲਮ 'ਹੈੱਪੀ ਨਿਊ ਈਅਰ' ਨੇ ਰਿਤਿਕ ਦੀ ਫਿਲਮ 'ਕ੍ਰਿਸ਼ 3' ਅਤੇ 'ਕਿਕ' ਦਾ ਦੁਨੀਆ ਭਰ 'ਚ ਹੋਈ ਕਮਾਈ ਦਾ ਰਾਕਰਡ ਤੋੜ ਦਿੱਤਾ ਹੈ। ਸ਼ਾਹਰੁਖ ਦੀ ਫਿਲਮ ਭਾਵੇਂ ਭਾਰਤ 'ਚ ਇਨ੍ਹਾਂ ਫਿਲਮਾਂ ਤੋਂ ਪਿੱਛੇ ਰਹੀ ਹੋਵੇ ਪਰ ਵਿਦੇਸ਼ਾਂ 'ਚ ਇਹ ਫਿਲਮ ਇਨ੍ਹਾਂ ਫਿਲਮਾਂ ਤੋਂ ਅੱਗੇ ਨਿਕਲ ਗਈ ਹੈ।
ਜਾਣੋ ਸਲਮਾਨ ਦੀ ਭੈਣ ਦੇ ਵਿਆਹ ਨਾਲ ਜੁੜੀਆਂ ਕੁਝ ਗੱਲਾਂ (ਤਸਵੀਰਾਂ)
NEXT STORY