ਮੁੰਬਈ- ਬਾਲੀਵੁੱਡ 'ਚ ਆਪਣੇ ਅਭਿਨੈ ਰਾਹੀਂ ਲੋਕਾਂ ਦੇ ਦਿਲਾਂ ਦੇ ਰਾਜ਼ ਕਰਨ ਵਾਲੀ ਕਾਜੋਲ ਦੀ ਸਕ੍ਰੀਨ 'ਤੇ ਵਾਪਸੀ ਤੀਜੀ ਵਾਰ ਟਲਦੀ ਨਜ਼ਰ ਆ ਰਹੀ ਹੈ। ਚਰਚ ਹੈ ਕਿ ਹਾਲ ਹੀ 'ਚ ਕਾਜੋਲ ਦੇ ਪਤੀ ਅਜੇ ਦੇਵਗਨ ਨੇ ਇਕ ਮਲੇਆਲੀ ਹਿੱਟ ਫਿਲਮ 'ਹਾਓ ਆਰ ਯੂ' ਦੇ ਰਾਇਟਸ ਖਰੀਦੇ ਸਨ ਜਿਸ ਰਾਹੀਂ ਕਾਜੋਲ ਵਾਪਸੀ ਕਰਨ ਜਾ ਰਹੀ ਸੀ ਪਰ ਹੁਣ ਚਰਚਾ ਇਹ ਹੈ ਕ ਇਸ ਫਿਲਮ ਨਿਰਮਾਣ 'ਚ ਮੁਸ਼ਕਿਲਾਂ ਆ ਸਕਦੀਆਂ ਹਨ।
ਚਰਚਾ ਹੈ ਕਿ ਫਿਲਮ ਨਿਰਦੇਸ਼ਕ ਨੇ ਇਸ ਫਿਲਮ ਦੇ ਨਿਰਮਾਤਾ 'ਅਨੁਬੰਧਨ' ਸਾਇਨ ਕਰਦੇ ਹੋਏ ਇਹ ਗੱਲ ਵੀ ਜੋੜ ਦਿੱਤੀ ਸੀ ਕਿ ਇਸ ਫਿਲਮ ਦੇ ਸਾਰੇ ਰਿਮੇਕ ਉਹੀ ਨਿਰਦੇਸ਼ਕ ਕਰੇਗਾ ਜਦਕਿ ਅਜੇ ਇਸ ਦਾ ਹਿੰਦੀ ਰਿਮੇਕ 'ਸਨ ਆਫ ਸਰਦਾਰ ਫੇਮ ਆਪਣੇ ਪਸੰਦੀਦਾ ਨਿਰਦੇਸ਼ਕ ਅਸ਼ਵਨੀ ਧੀਰ ਨਾਲ ਨਿਰਦੇਸ਼ਨ ਕਰਨਾ ਚਾਹੁੰਦੇ ਹਨ।
ਇਸ ਤੋਂ ਪਹਿਲਾਂ ਅਜੇ ਦੇਵਗਨ ਨੇ 'ਡਚ' ਟੀ. ਵੀ. ਸੀਰੀਜ਼ 'ਤੇ ਅਧਾਰਿਤ ਫਿਲਮ 'ਚ ਕਾਜੋਲ ਨੂੰ ਲੈਣ ਦੀ ਘੋਸ਼ਣਾ ਕੀਤੀ ਸੀ। ਉਹੀਂ ਨਿਰਦੇਸ਼ਕ ਰੇਂਸਿਲ ਡਿਸਿਲਵਾ ਨੇ ਕਾਜੋਲ ਨੂੰ ਇਕ ਫਿਲਮ ਆਫਰ ਕੀਤੀ ਸੀ ਜਿਨ੍ਹਾਂ ਨੇ ਕਾਜੋਲ ਦੇ ਮੰਗ ਸੁਣ ਮਨ ਬਦਲ ਲਿਆ ਸੀ। ਇਸ ਤਰ੍ਹਾਂ ਕਾਜੋਲ ਦੀ ਵਾਪਸੀ ਤੀਜੀ ਵਾਰ ਟਲੀ ਹੈ।
ਸੁਜ਼ੈਨ ਨਾਲ ਨਾਤਾ ਤੋੜ ਕੇ ਆਖਿਰ ਕਿਸ ਦੇ ਨਾਲ ਘੁੰਮ ਰਹੇ ਹਨ ਰਿਤਿਕ (ਦੇਖੋ ਤਸਵੀਰਾਂ)
NEXT STORY