ਇਸਲਾਮਾਬਾਦ- ਪਾਕਿਸਤਾਨ 'ਚ ਅਸ਼ਾਂਤ ਉੱਤਰੀ ਵਜੀਰਿਸਤਾਨ ਕਬਾਇਲੀ ਇਲਾਕੇ ਦੀਆਂ ਕਈ ਥਾਵਾਂ 'ਤੇ ਇਸਲਾਮਿਕ ਸਟੇਟ (ਆਈ. ਐਸ.) ਨੂੰ ਸਥਾਨਕ ਪੱਧਰ 'ਤੇ ਸਹਿਯੋਗ ਮਿਲਣ ਦੇ ਸੰਕੇਤ ਆ ਰਹੇ ਹਨ। ਇਸ ਤੋਂ ਪਹਿਲਾਂ ਇਸ ਅੱਤਵਾਦੀ ਸੰਗਠਨ ਦੇ ਚਾਰ ਝੰਡੇ ਜ਼ਬਤ ਕੀਤੇ ਗਏ ਸਨ।
ਬਨੂੰ ਜ਼ਿਲੇ 'ਚ ਸਿਟੀ ਰੋਡ, ਕੈਂਟ ਰੋਡ, ਡੇਰਾ ਇਸਮਾਈਲ ਖਾਨ 'ਚ ਕੰਧ 'ਤੇ ਲਿਖ ਕੇ ਆਈ. ਐਸ. ਦਾ ਸਵਾਗਤ ਕੀਤਾ ਗਿਆ ਹੈ। ਇਕ ਅਖਬਾਰ ਅਨੁਸਾਰ ਆਈ. ਐਸ. ਲਈ ਹਮਾਇਤ ਸਬੰਧੀ ਖਬਰਾਂ ਪਾਕਿਸਤਾਨ ਦੀਆਂ ਦੂਜੀਆਂ ਥਾਵਾਂ ਤੋਂ ਵੀ ਮਿਲੀਆਂ ਹਨ। ਕੰਧ 'ਤੇ ਉਰਦੂ 'ਚ ਲਿਖਿਆ ਗਿਆ ਹੈ ਕਿ ਅਸੀਂ ਸੀਰੀਆਈ ਦਾਏਸ਼ ਸਮੂਹ ਮੁਖੀ ਅਬੂ ਬਕਰ ਅਲ ਬਗਦਾਦੀ ਦਾ ਸਵਾਗਤ ਕਰਦੇ ਹਾਂ ਅਤੇ ਉਨ੍ਹਾਂ ਨੂੰ ਸਲਾਮ ਕਰਦੇ ਹਾਂ। ਉੱਤਰੀ ਵਜੀਰਿਸਤਾਨ ਦੀ ਬਨੂੰ ਸਰਹੱਦ ਪਾਕਿਸਤਾਨ-ਤਾਲਿਬਾਨ ਦਾ ਮੁੱਖ ਕੇਂਦਰ ਬਣਿਆ ਹੋਇਆ ਹੈ, ਜਿਥੇ ਪਾਕਿਸਤਾਨੀ ਫੌਜ ਅੱਤਵਾਦੀਆਂ ਖਿਲਾਫ ਜਰਬ-ਏ-ਅਜਬ ਮੁਹਿੰਮ ਚਲਾ ਰਹੀ ਹੈ।
ਇਸ ਤੋਂ ਪਹਿਲ ਪੇਸ਼ਾਵਰ ਦੀਆਂ ਕਈ ਥਾਵਾਂ ਅਤੇ ਅਫਗਾਨ ਸ਼ਰਨਾਰਥੀ ਕੈਂਪ 'ਚ ਪਰਚੇ ਵੰਡੇ ਗਏ ਸਨ, ਜਿਨ੍ਹਾਂ ਨੂੰ ਬਾਅਦ 'ਚ ਜ਼ਬਤ ਕਰ ਲਿਆ ਗਿਆ। ਮੰਨਿਆ ਜਾ ਰਿਹਾ ਹੈ ਕਿ ਪਰਚੇ ਆਈ. ਐਸ. ਵਲੋਂ ਵੰਡੇ ਗਏ ਸਨ।
ਮੋਦੀ ਦੀ ਮੌਜੂਦਗੀ 'ਚ ਦਿਖਾਇਆ ਭਾਰਤ ਦਾ ਗਲਤ ਨਕਸ਼ਾ (ਦੋਖੋ ਤਸਵੀਰਾਂ)
NEXT STORY