ਬ੍ਰਿਸਬੇਨ-ਪੂਰਬੀ ਯੂਕਰੇਨ 'ਚ ਰੂਸ ਦੇ ਫੌਜੀਆਂ ਦੇ ਗਤੀਸ਼ੀਲ ਹੋਣ ਦੀਆਂ ਤਾਜ਼ਾ ਰਿਪੋਰਟਾਂ ਸਾਹਮਣੇ ਆਉਣ ਤੋਂ ਬਾਅਦ ਆਸਟ੍ਰੇਲੀਆ 'ਚ ਸ਼ਨੀਵਾਰ ਨੂੰ ਸ਼ੁਰੂ ਹੋ ਰਹੇ ਜੀ-20 ਸੰਮੇਲਨ ਸਮੂਹ ਦੇਸ਼ਾਂ ਦੇ ਸੰਮੇਲਨ ਦੇ ਮੌਕੇ 'ਤੇ ਪੱਛਮੀ ਦੇਸ਼ਾਂ ਦੇ ਨੇਤਾਵਾਂ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਾਲੇ ਸ਼ਕਤੀ ਟੈਸਟ ਦਾ ਪਰਛਾਵਾਂ ਨਜ਼ਰ ਆਉਣ ਲੱਗਾ ਹੈ। ਯੂਕਰੇਨ ਨੇ ਵੀਰਵਾਰ ਨੂੰ ਰੂਸ 'ਤੇ ਦੋਸ਼ ਲਗਾਇਆ ਸੀ ਕਿ ਉਹ ਪੂਰਬੀ ਯੂਕਰੇਨ 'ਚ ਸਰਗਰਮ ਵੱਖਵਾਦੀ ਲੜਾਕਿਆਂ ਦੀ ਮਦਦ ਲਈ ਆਪਣੇ ਫੌਜੀ ਅਤੇ ਹਥਿਆਰ ਭੇਜ ਰਿਹਾ ਹੈ। ਇਸ ਦੌਰਾਨ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਸ਼ੁੱਕਰਵਾਰ ਨੂੰ ਪੂਰੀ ਤਲਖੀ ਨਾਲ ਰੂਸ ਦੀ ਕਾਰਵਾਈ ਨੂੰ ਨਾ ਮੰਨਦੇ ਹੋਏ ਇਕ ਤਰ੍ਹਾਂ ਨਾਲ ਧਮਾਕਾ ਕੀਤਾ ਹੈ।
ਕੈਮਰਨ ਨੇ ਰੂਸ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਯੂਕਰੇਨ ਖਿਲਾਫ ਉਸਦੀਆਂ ਗਤੀਵਿਧੀਆਂ ਕਾਰਨ ਅਮਰੀਕਾ ਅਤੇ ਯੂਰਪੀਅਨ ਸੰਘ ਵਲੋਂ ਉਸ 'ਤੇ ਹੋਰ ਸਖਤ ਪਾਬੰਦੀ ਲਗਾਈ ਜਾ ਸਕਦੀ ਹੈ। ਕੈਮਰਨ ਨੇ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਰੂਸ ਕੌਮਾਂਤਰੀ ਬਰਾਦਰੀ ਦੀਆਂ ਭਾਵਨਾਵਾਂ ਨੂੰ ਗੰਭੀਰਤਾ ਨਾਲ ਮਹਿਸੂਸ ਕਰੇਗਾ ਅਤੇ ਇਨ੍ਹਾਂ ਭਾਵਨਾਵਾਂ ਦਾ ਸਨਮਾਨ ਕਰੇਗਾ। ਰੂਸ ਨੂੰ ਚਾਹੀਦਾ ਹੈ ਕਿ ਉਹ ਯੂਕਰੇਨ ਨੂੰ ਇਕ ਆਜ਼ਾਦ ਦੇਸ਼ ਦੀ ਤਰ੍ਹਾਂ ਵਿਕਾਸ ਕਰਨ ਦੇਣ ਅਤੇ ਉਸਦੀ ਰਾਹ 'ਚ ਰੋੜਾ ਨਾ ਬਣੇ। ਇਹ ਆਮ ਗੱਲ ਹੈ ਕਿ ਜੇਕਰ ਰੂਸ ਯੂਕਰੇਨ ਦੀ ਆਜ਼ਾਦੀ ਦੇ ਮਾਮਲੇ 'ਚ ਹਾਂ-ਪੱਖੀ ਦ੍ਰਿਸ਼ਟੀਕੋਣ ਅਪਣਾਉਂਦਾ ਹੈ ਤਾਂ ਅਸੀਂ ਉਸ 'ਤੇ ਲੱਗੀ ਪਾਬੰਦੀ ਹਟਾ ਦੇਵਾਂਗੇ ਪਰ ਉਹ ਅਜਿਹਾ ਨਹੀਂ ਕਰਦਾ ਹੈ ਤਾਂ ਇਨ੍ਹਾਂ ਪਾਬੰਦੀਆਂ ਦਾ ਦਾਇਰਾ ਅਤੇ ਵਧਾਇਆ ਜਾ ਸਕਦਾ ਹੈ।
ਪਾਕਿਸਤਾਨ 'ਚ ਪੈਰ ਪਸਾਰ ਰਿਹੈ ਆਈ. ਐਸ.
NEXT STORY