ਬੀਜਿੰਗ— ਡਾਕਟਰਾਂ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ ਕਿਉਂਕਿ ਆਪਣੀ ਸੂਝ-ਬੂਝ ਤੇ ਗਿਆਨ ਨਾਲ ਉਹ ਮਰੀਜ਼ ਨੂੰ ਨਵਾਂ ਜੀਵਨਦਾਨ ਦੇ ਸਕਦੇ ਹਨ। ਅਜਿਹੇ ਇਕ ਤਾਜ਼ੇ ਮਾਮਲੇ ਵਿਚ ਡਾਕਟਰਾਂ ਨੇ ਇਕ ਅਜਿਹੇ ਵਿਅਕਤੀ ਨੂੰ ਨਵਾਂ ਜੀਵਨ ਦੇ ਦਿੱਤਾ, ਜਿਸ ਦਾ ਚਿਹਰਾ ਇਕ ਹਾਦਸੇ ਨੇ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ।
ਚੀਨ ਵਿਚ ਰਹਿਣ ਵਾਲੇ ਯਾਨ ਜਾਯਬਿਨ ਪੇਸ਼ੇ ਤੋਂ ਇਕ ਟੈਕਨੀਸ਼ੀਨਅਨ ਹਨ ਅਤੇ ਸਾਲਾਂ ਪਹਿਲਾਂ ਉੁਸ ਨੂੰ ਹਾਈ ਵੋਲਟੇਜ਼ ਟਰਾਂਸਫਾਰਮਰ ਤੋਂ ਝਟਕਾ ਲੱਗਾ ਸੀ। ਇਹ ਝਟਕਾ ਜ਼ਬਰਦਸਤ ਸੀ ਕਿ ਉਸ ਭਿਆਨਕ ਹਾਦਸੇ ਵਿਚ ਉਸ ਦਾ ਪੂਰਾ ਚਿਹਰਾ ਹੀ ਝੁਲਸ ਗਿਆ ਸੀ। ਛੇ ਮਹੀਨੇ ਪਹਿਲਾਂ ਯਾਨ ਨੂੰ ਨਵਾਂ ਚਿਹਰਾ ਦੇਣ ਦੀ ਮੁਹਿੰਮ ਤਹਿਤ ਡਾਕਟਰਾਂ ਨੇ ਉਸ ਦੀ ਛਾਤੀ 'ਤੇ ਇਕ ਚਿਹਰਾ ਉਗਾਇਆ।
ਹੁਣ ਛਾਤੀ ਤੋਂ ਚਿਹਰੇ ਦੇ ਉਸ ਆਕਾਰ ਨੂੰ ਵੱਖ ਕਰ ਲਿਆ ਜਾਵੇਗਾ ਅਤੇ ਅਸਲੀ ਚਿਹਰੇ ਵਾਲੀ ਥਾਂ 'ਤੇ ਲਗਾਇਆ ਜਾਵੇਗਾ।
ਇਹ ਪਹਿਲਾਂ ਮਾਮਲਾ ਨਹੀਂ ਹੈ ਜਦੋਂ ਚੀਨ ਦੇ ਡਾਕਟਰਾਂ ਨੇ ਅਜਿਹਾ ਕਮਾਲ ਕਰਕੇ ਦਿਖਾਇਆ ਹੈ। ਇਸ ਤੋਂ ਪਹਿਲਾਂ ਵੀ ਚੀਨ ਦੇ ਜੂ ਜਿਆਨਮੇ ਦੇ ਵਿਗੜ ਚੁੱਕੇ ਚਿਹਰੇ ਨੂੰ ਡਾਕਟਰਾਂ ਨੇ ਇਸੇ ਤਕਨੀਕ ਨਾਲ ਠੀਕ ਕੀਤਾ ਸੀ।
ਇੰਡੋਨੇਸ਼ੀਆ 'ਚ ਆਇਆ ਜ਼ਬਰਦਸਤ ਭੂਚਾਲ, ਸੁਨਾਮੀ ਦੀ ਚਿਤਾਵਨੀ
NEXT STORY