ਬ੍ਰਿਸਬੇਨ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਕਸ ਨੇਤਾਵਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਵਿਦੇਸ਼ੀ ਬੈਂਕਾਂ 'ਚ ਜਮਾ ਕਾਲਾ ਧਨ ਵਾਪਸ ਲੈਣਾ ਉਨ੍ਹੀ ਸਰਕਾਰ ਦੀ ਪਹਿਲੀ ਪਹਿਲ ਹੋਵੇਗੀ। ਬ੍ਰਾਜ਼ੀਲ, ਚੀਨ, ਭਾਰਤ, ਰੂਸ ਅਤੇ ਦੱਖਣੀ ਅਫਰੀਕਾ ਦੇ ਨੇਤਾਵਾਂ ਨੇ ਜੀ-20 ਸੰਮੇਲਨ ਤੋਂ ਪਹਿਲਾਂ ਗੈਰ ਰਸਮੀ ਰੂਪ ਨਾਲ ਸ਼ਨੀਵਾਰ ਦੀ ਸਵੇਰ ਨੂੰ ਮੁਲਾਕਾਤ ਕੀਤੀ। ਬੈਠਕ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਬਿਨਾ ਹਿਸਾਬ ਦਾ ਕਾਲਾ ਧੰਨ ਵਿਦੇਸ਼ਾਂ 'ਚ ਜਮਾ ਹੈ, ਜਿਸ ਨੂੰ ਵਾਪਸ ਲਿਆਉਣਾ ਸਾਡੀ ਪਹਿਲੀ ਪਹਿਲ ਹੈ।
ਉਨ੍ਹਾਂ ਨੇ ਕਿਹਾ ਕਿ ਕਾਲੇ ਧੰਨ ਦਾ ਮੁੱਦਾ ਆਧੁਨਿਕ ਸਮਾਜ ਦੀ ਸਰੁੱਖਿਆ ਚਣੌਤੀਆਂ ਨਾਲ ਸੰਬਧਿਤ ਹੈ। ਇਸ ਤੋਂ ਬਾਅਦ ਇਸ ਗੱਲ ਦੀ ਸੰਭਾਵਨਾ ਵਧ ਗਈ ਹੈ ਕਿ ਭਾਰਤ ਬੈਂਕ ਖਾਤਿਆਂ ਦੀ ਜਾਣਕਾਰੀ ਸਾਂਝੀ ਕਰਨਮ ਦੀ ਪ੍ਰਣਾਲੀ 'ਤੇ ਕੰਮ ਕਰਨ ਦੀ ਮੰਗ ਕਰੇਗਾ, ਜਿਸ ਨਾਲ ਆਉਣ ਵਾਲੀ ਪੀੜ੍ਹੀ ਨੂੰ ਇਸ ਖਤਰੇ ਤੋਂ ਬਚਾਇਆ ਜਾ ਸਕੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਸੈਯਦ ਅਕਬਰੂਦੀਨ ਨੇ ਪੱਤਰਕਾਰਾਂ ਨੂੰ ਕਿਹਾ ਜੀ-20 ਦਾ ਹਿੱਸਾ ਹੋਣ ਦੇ ਨਾਤੇ ਅਸੀਂ ਬਿਨਾ ਅਪੀਲ ਕੀਤੇ ਇਕ ਅਜਿਹੇ ਆਪਣੇ ਆਪ ਚੱਲਣ ਵਾਲੀ ਪ੍ਰਣਾਲੀ 'ਤੇ ਕੰਮ ਕਰਨ ਦੀ ਤਿਆਰੀ ਕਰ ਰਹੇ ਹਨ, ਜਿਸ ਨਾਲ ਖਾਤਿਆਂ ਦੀ ਜਾਣਕਾਰੀ ਮਿਲ ਸਕੇ।
ਉਨ੍ਹਾਂ ਨੇ ਕਿਹਾ ਜੇਕਰ ਅਸੀਂ ਅਪੀਲ ਕਰਦੇ ਹਾਂ ਤਾਂ ਸਾਨੂੰ ਵਿਰੋਧ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਅਕਬਰੂਦੀਨ ਨੇ ਕਿਹਾ ਇਸ ਗੱਲ 'ਤੇ ਕੰਮ ਚੱਲ ਰਿਹਾ ਹੈ। ਸਾਨੂੰ ਉਮੀਦ ਰੱਖਣੀ ਚਾਹੀਦੀ ਹੈ ਕਿ ਇਸ ਵਾਰ ਜੀ-20 'ਚ ਇਹ ਪੂਰਾ ਹੋਵੇਗਾ ਪਰ ਭਰੋਸਾ ਹੈ ਕਿ ਇਹ ਜਲਦ ਪੂਰਾ ਹੋਵੇਗਾ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਕਿ ਪਿਛਲੀ ਵਾਰ ਇਸ ਦੇ ਲਈ ਸਾਲ 2017 ਤੋਂ 2018 ਤੱਕ ਦੀ ਸਮਾਂ ਸੀਮਾ ਰੱਖੀ ਗਈ ਸੀ, ਜੋ ਕਿਸੇ ਵੀ ਭਾਰਤੀ ਦਾ ਖਾਤਾ ਵਿਦੇਸ਼ਾਂ 'ਚ ਹੋਣ 'ਤੇ ਆਪਣੇ ਆਪ ਹੀ ਜਾਣਕਾਰੀ ਮਿਲ ਜਾਇਆ ਕਰੇਗੀ।
ਜੀ-20 'ਚ ਟੋਨੀ ਅਬੋਟ ਨੇ ਚੁੱਕਿਆ ਅੱਤਵਾਦ ਦੇ ਖਾਤਮੇ ਦਾ ਮੁੱਦਾ
NEXT STORY