ਅੰਕਾਰਾ— ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯੀਪ ਐਰਡੋਗਨ ਨੇ ਆਪਣੇ ਰਹਿਣ ਲਈ ਦੁਨੀਆ ਦਾ ਸਭ ਤੋਂ ਵੱਡਾ ਅਤੇ ਮਹਿੰਗਾ ਮਹਿਲ ਬਣਵਾਇਆ ਹੈ ਅਤੇ ਉਸ ਦਾ ਨਾਂ 'ਵਾਈਟ ਪੈਲੇਸ' ਰੱਖਿਆ ਹੈ। ਇਸ ਮਹਿਲਾ ਦੀ ਉਸਾਰੀ ਕੀਮਤ ਤਕਰੀਬਨ 384 ਮਿਲੀਅਨ ਪੌਂਡ ਯਾਨੀ 37143.48 ਕਰੋੜ ਰੁਪਏ ਹੈ। ਇਸ ਮਹਿਲ ਨੂੰ ਲੈ ਕੇ ਰਾਸ਼ਟਰਪਤੀ ਦੀ ਕਾਫੀ ਆਲੋਚਨਾ ਹੋ ਰਹੀ ਹੈ।
ਐਰਡੋਗਨ 11 ਸਾਲਾਂ ਤੱਕ ਤੁਰਕੀ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਦਾ ਇਹ ਮਹਿਲ ਸ਼ੁਰੂ ਤੋਂ ਹੀ ਵਿਵਾਦਾਂ ਵਿਚ ਘਿਰਿਆ ਰਿਹਾ ਹੈ। ਇਸ ਮਹਿਲ ਦੀ ਉਸਾਰੀ ਦੇਸ਼ ਦੀ ਰਾਜਧਾਨੀ ਅੰਕਾਰਾ ਦੀ ਜੰਗਲੀ ਜ਼ਮੀਨ 'ਤੇ ਕੀਤੀ ਗਈ ਹੈ ਪਰ ਜੰਗਲੀ ਜ਼ਮੀਨ 'ਤੇ ਕਿਸੇ ਤਰ੍ਹਾਂ ਦੇ ਵੀ ਉਸਾਰੀ ਕੰਮ 'ਤੇ ਅਦਾਲਤ ਵੱਲੋਂ ਰੋਕ ਲਗਾਈ ਗਈ ਹੈ।
ਮਹਿਲ ਦੀ ਸੁੰਦਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਇਸ ਮਹਿਲਾ ਵਿਚ ਤਕਰੀਬਨ 1000 ਕਮਰੇ ਹਨ। ਇਸ ਨੂੰ 1 ਲੱਖ 50 ਹਜ਼ਾਰ ਵਰਗ ਮੀਟਰ ਯਾਨੀ 16 ਲੱਖ ਵਰਗ ਫੁੱਟ ਤੋਂ ਵੀ ਜ਼ਿਆਦਾ ਥਾਂ 'ਤੇ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਭਵਨ 2 ਲੱਖ ਵਰਗ ਫੁੱਟ ਵਿਚ ਬਣਿਆ ਹੈ।
ਦੂਜੇ ਪਾਸੇ ਹੋ ਰਹੀ ਆਲੋਚਨਾ ਤੋਂ ਬੇਪਰਵਾਹ ਐਰਡੋਗਨ ਦਾ ਕਹਿਣਾ ਹੈ ਕਿ ਮਹਿਲ ਦੀ ਉਸਾਰੀ ਨੂੰ ਕੋਈ ਰੋਕ ਨਹੀਂ ਸਕਦਾ ਅਤੇ ਕਿਸੇ ਵਿਚ ਦਮ ਹੈ ਤਾਂ ਉਹ ਅੱਗੇ ਅਤੇ ਉਸ ਨੂੰ ਡਿਗਾ ਕੇ ਦਿਖਾਏ।
ਦੱਸਿਆ ਜਾ ਰਿਹਾ ਹੈ ਕਿ ਇਸ ਮਹਿਲ ਵਿਚ ਰਾਸ਼ਟਰਪਤੀ ਦੇ 250 ਨਿੱਜੀ ਕਮਰਿਆਂ ਨੂੰ ਬੇਹੱਦ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ ਹੈ ਅਤੇ ਮਹਿਲ ਵਿਚ ਲਗਾਉਣ ਲਈ ਇਟਲੀ ਤੋਂ ਖਾਸ ਕਿਸਮ ਦੇ ਹਜ਼ਾਰਾਂ ਦਰੱਖਤ ਮੰਗਵਾਏ ਗਏ ਹਨ, ਜਿਸ ਕਾਰਨ ਇਸ ਦਾ ਖਰਚਾ ਹੋਰ ਵੀ ਵਧ ਗਿਆ। ਇਹ ਮਹਿਲ ਫਰਾਂਸ ਦੇ ਸਮਰਾਟ ਲੁਈ 14ਵੇਂ ਦੇ ਮਹਿਲ 'ਵਰਸੇਲਿਸ' ਅਤੇ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੇ ਮਹਿਲ 'ਬਕਿੰਘਮ ਪੈਲੇਸ' ਦੀ ਤੁਲਨਾ ਵਿਚ ਚਾਰ ਗੁਣਾ ਵੱਡਾ ਹੈ।
ਤੁਰਕੀ ਦੀ ਰੀਬਪਬਲਿਕਨ ਪੀਪੁਲਜ਼ ਪਾਰਟੀ ਨਾਲ ਜੁੜੇ ਨੇਤਾ ਕੇਮਲ ਕਿਲਿਕਡਾਰੋਲਗੂ ਦੇ ਮੁਤਾਬਕ ਐਰਡੋਗਨ ਨੇ ਆਪਣੇ ਲਈ ਮਹਿਲ ਇਕ ਅਜਿਹੇ ਦੇਸ਼ ਵਿਚ ਬਣਵਾਇਆ ਹੈ, ਜਿੱਥੇ 30 ਲੱਖ ਲੋਕ ਬੇਰੋਜ਼ਗਾਰ ਹਨ। ਐਰਡੋਗਨ ਦੀ ਸ਼ਾਹਖਰਚੀ ਸਿਰਫ ਇੱਥੇ ਹੀ ਨਹੀਂ ਰੁੱਕਦੀ ਉਨ੍ਹਾਂ ਨੇ 1127 ਕਰੋੜ ਰੁਪਏ ਖਰਚ ਕੇ ਆਪਣੇ ਲਈ ਇਕ ਸਪੈਸ਼ਲ ਜਹਾਜ਼ ਵੀ ਬਣਾਇਆ ਸੀ, ਜੋ ਹਵਾ ਵਿਚ ਉੱਡਦੇ ਕਿਸੇ ਮਹਿਲ ਤੋਂ ਘੱਟ ਨਹੀਂ ਹੈ।
ਜੀ-20 ਸੰਮੇਲਨ : ਕਾਲਾ ਧੰਨ ਵਾਪਸ ਲਿਆਉਣਾ ਸਰਕਾਰ ਦੀ ਪਹਿਲੀ ਪਹਿਲ : ਮੋਦੀ
NEXT STORY