ਮੁੱਜ਼ਫਰਨਗਰ- ਮੁੱਜ਼ਫਰਨਗਰ ਦੇ ਮਥੁਰਾ ਪਿੰਡ 'ਚ ਬਸਪਾ ਦੇ ਜੋਨ ਕੋਆਰਡੀਨੇਟਰ ਦੀ ਭੈਣ ਦੀ ਘਰ 'ਚ ਸੁੱਤੇ ਹੋਏ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਮਾਇਕੇ ਵਾਲਿਆਂ ਨੇ ਪਤੀ 'ਤੇ ਦੂਜੀ ਪਤਨੀ 'ਤੇ ਉਕਸਾਵੇ 'ਚ ਆ ਕੇ ਹੱਤਿਆ ਕਰਨ ਦਾ ਦੋਸ਼ ਲਗਾਉਂਦੇ ਹੋਏ ਪਤੀ ਜੇਠ ਤੇ ਭਤੀਜੇ ਨੂੰ ਨਾਮਜ਼ਦ ਕਰਨ ਦੇ ਨਾਲ ਹੀ ਹੋਰ ਅਣਪਛਾਤੇ ਖਿਲਾਫ ਰਿਪੋਰਟ ਦਰਜ ਕਰਾਈ ਹੈ। ਪੁਲਸ ਨੇ ਤਿੰਨੋਂ ਨਾਮਜ਼ਦ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਸ਼ਹਿਰ ਦੇ ਮੁਹੱਲਾ ਸੁਭਾਸ਼ਨਗਰ 'ਚ ਰਹਿਣ ਵਾਲੇ ਬਸਪਾ ਦੇ ਜ਼ੋਨ ਕੋਆਰਡੀਨੇਟਰ ਰਾਮਨਿਵਾਸ ਪਾਲ ਦੀ ਭੈਣ ਬਾਲੇਸ਼ (42) ਦਾ ਵਿਆਹ ਕਰੀਬ 20 ਸਾਲ ਪਹਿਲਾਂ ਪਿੰਡ ਮਥੁਰਾ ਵਾਸੀ ਤੇਜਪਾਲ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਤੋਂ ਤੇਜਪਾਲ ਪਤਨੀ ਬਾਲੇਸ਼ ਨਾਲ ਗੁੜਗਾਓਂ 'ਚ ਰਹਿ ਕੇ ਗੱਡੀ ਕਿਰਾਏ 'ਤੇ ਚਲਾਉਂਦਾ ਸੀ।
ਵਿਆਹ ਦੇ ਕਈ ਸਾਲ ਬਾਅਦ ਵੀ ਬੱਚੇ ਨਾ ਹੋਣ 'ਤੇ ਤੇਜਪਾਲ ਨੇ ਕਈ ਡੇਢ ਸਾਲ ਪਹਿਲਾਂ ਝਾਰਖੰਡ ਵਾਸੀ ਰੇਨੂੰ ਨਾਂ ਦੀ ਮਹਿਲਾ ਨਾਲ ਦੂਜਾ ਵਿਆਹ ਕਰ ਲਿਆ ਸੀ। ਇਕ ਸਾਲ ਪਹਿਲਾਂ ਤੇਜਪਾਲ ਦੋਹਾਂ ਪਤਨੀਆਂ ਨਾਲ ਪਿੰਡ 'ਚ ਆ ਕੇ ਹੀ ਰਹਿਣ ਲੱਗਾ ਸੀ। ਕੁਝ ਦਿਨ ਪਹਿਲਾਂ ਰੇਨੂੰ ਆਪਣੇ ਮਾਇਕੇ ਝਾਰਖੰਡ ਚਲੀ ਗਈ ਸੀ। ਵੀਰਵਾਰ ਰਾਤ ਨੂੰ ਤੇਜਪਾਲ ਕਿਸੇ ਸਮਾਰੋਹ 'ਚ ਸ਼ਾਮਲ ਹੋਣ ਗਿਆ ਸੀ। ਘਰ 'ਚ ਬਾਲੇਸ਼ ਅਤੇ ਉਸ ਦੇ ਜੇਠ ਦਾ ਲੜਕਾ ਰਵਿੰਦਰ ਸੀ। ਦੇਰ ਰਾਤ ਤੇਜਪਾਲ ਦੇ ਘਰ 'ਚ ਗੋਲੀ ਚੱਲਣ ਦੀ ਆਵਾਜ਼ ਨਾਲ ਉਠੇ ਆਲੇ-ਦੁਆਲੇ ਦੇ ਲੋਕ ਜਾਣਕਾਰੀ ਕਰਨ ਪਹੁੰਚੇ ਤਾਂ ਬਾਲੇਸ਼ ਦੀ ਖੂਨ ਨਾਲ ਭਰੀ ਲਾਸ਼ ਪਈ ਸੀ। ਉਸ ਦੇ ਸੀਨੇ 'ਚ ਸੱਜੇ ਪਾਸੇ ਗਰਦਨ ਦੇ ਠੀਕ ਹੇਠਾਂ ਗੋਲੀ ਮਾਰੀ ਗਈ ਸੀ। ਘਟਨਾ ਦੇ ਬਾਰੇ 'ਚ ਰਵਿੰਦਰ ਤੋਂ ਪੁਛਿਆ ਗਿਆ ਤਾਂ ਉਹ ਕੁਝ ਨਾ ਦੱਸ ਸਕਿਆ। ਮੌਕੇ 'ਤੇ ਪਹੁੰਚੇ ਐੱਸ. ਓ. ਮੁਨੇਂਦਰ ਸਿੰਘ ਨੇ ਘਰ 'ਚ ਮੌਜੂਦ ਰਵਿੰਦਰ ਨਾਲ ਹੀ ਉਸ ਦੇ ਪਿਤਾ ਸੋਮਪਾਲ ਨੂੰ ਵੀ ਹਿਰਾਸਤ 'ਚ ਲੈਂਦੇ ਹੋਏ ਬਾਲੇਸ਼ ਦੇ ਪਰਿਵਾਰ ਵਾਲਿਆਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਤੇਜਪਾਲ ਨੂੰ ਵੀ ਫੋਨ ਕਰਕੇ ਪਿੰਡ 'ਚ ਬੁਲਾਉਣ ਤੋਂ ਬਾਅਦ ਹਿਰਾਸਤ 'ਚ ਲੈ ਲਿਆ ਗਿਆ।
ਤਿੰਨ ਮਹੀਨੇ ਦੇ ਬੇਟੇ ਨੇ ਰੋਣਾ ਬੰਦ ਨਹੀਂ ਕੀਤਾ ਤਾਂ ਪਿਓ ਨੇ ਵੱਢ ਦਿੱਤਾ ਗਲਾ
NEXT STORY