ਕਾਸਗੰਜ- ਉੱਤਰ ਪ੍ਰਦੇਸ਼ ਦੇ ਕਾਸਗੰਜ ’ਚ ਰੌਂਗਟੇ ਖੜੇ ਕਰ ਦੇਣ ਵਾਲੀ ਇਕ ਵਾਰਦਾਤ ਦੇ ਅਧੀਨ ਸ਼ਨੀਵਾਰ ਨੂੰ ਇਕ ਵਿਅਕਤੀ ਨੇ ਰੋਣਾ ਬੰਦ ਨਾ ਕਰਨ ’ਤੇ ਆਪਣੇ ਬੱਚੇ ਦੀ ਗਲਾ ਕੱਟ ਕੇ ਹੱਤਿਆ ਕਰ ਦਿੱਤੀ। ਪੁਲਸ ਸੂਤਰਾਂ ਨੇ ਦੱਸਿਆ ਕਿ ਸਿਢਪੁਰਾ ਥਾਣਾ ਖੇਤਰ ਦੇ ਚਾਂਦਪੁਰ ਪਿੰਡ ਵਾਸੀ ਵਿਨੀਤ ਨਾਮੀ ਵਿਅਕਤੀ ਦਾ ਸਾਢੇ ਤਿੰਨ ਮਹੀਨੇ ਦਾ ਬੇਟਾ ਡੇਵਿਡ ਰੋ ਰਿਹਾ ਸੀ। ਵਿਨੀਤ ਨੇ ਉਸ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਖਾਮੋਸ਼ ਨਹੀਂ ਹੋਇਆ।
ਇਸ ’ਤੇ ਉਸ ਨੇ ਬੱਚੇ ’ਤੇ ਸਬਜ਼ੀ ਕੱਟਣ ਵਾਲੇ ਚਾਕੂ ਨਾਲ ਵਾਰ ਕਰ ਦਿੱਤਾ, ਜਿਸ ਨਾਲ ਉਸ ਦਾ ਗਲਾ ਕੱਟਿਆ ਗਿਆ ਅਤੇ ਉਸ ਦੀ ਮੌਤ ਹੋ ਗਈ। ਪੁਲਸ ਨੇ ਕਾਤਲ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਨਸ਼ੇ ਦਾ ਆਦੀ ਦੱਸਿਆ ਜਾ ਰਿਹਾ ਹੈ।
ਦਲਿਤ ਔਰਤ ਨੂੰ ਬੇਇੱਜ਼ਤ ਕਰਨ 'ਤੇ ਅਧਿਕਾਰੀ ਖਿਲਾਫ ਮਾਮਲਾ ਦਰਜ
NEXT STORY