ਕੋਲਕਾਤਾ- ਜੇਲ 'ਚ ਖੁਦਕੁਸ਼ੀ ਦੀ ਕਥਿਤ ਕੋਸ਼ਿਸ਼ ਕਰਨ ਵਾਲੇ ਤ੍ਰਿਣਮੂਲ ਕਾਂਗਰਸ ਦੇ ਮੁਅੱਤਲ ਸੰਸਦ ਮੈਂਬਰ ਕੁਣਾਲ ਘੋਸ਼ ਦਾ ਨੇ ਅੱਜ ਦਾਅਵਾ ਕੀਤਾ ਹੈ ਕਿ 'ਸਾਰਦਾ ਘੋਟਾਲੇ' 'ਚ ਦੋਸ਼ੀ ਅਤੇ ਜ਼ਿੰਮੇਦਾਰ ਲੋਕ ਖੁੱਲ੍ਹੇ ਘੁੰਮ ਰਹੇ ਹਨ ਅਤੇ ਉਸ ਨੇ ਅਜਿਹੇ ਲੋਕਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਕੀਤੀ। ਸਾਰਦਾ ਚਿਟਫੰਡ ਘੋਟਾਲੇ 'ਚ ਗ੍ਰਿਫਤਾਰ ਘੋਸ਼ ਨੂੰ ਡਾਕਟਰੀ ਇਲਾਜ ਲਈ ਐਸ.ਐਸ.ਕੇ.ਐਸ ਹਸਪਤਾਲ ਤੋਂ ਬਾਂਗੁਰ ਇੰਸਟੀਚਿਊਟ ਆਫ ਨਿਊਰੋਲੋਜੀ ਲਿਜਾਇਆ ਗਿਆ ਹੈ। ਇਸ ਦੌਰਾਨ ਉਸ ਨੇ ਕਿਹਾ ਹੈ ਕਿ ਸਾਰਦਾ ਘੋਟਾਲਾ ਮਾਮਲਾ 'ਚ ਜੋ ਲੋਕ ਖੁੱਲ੍ਹੇਆਮ ਘੁੰਮ ਰਹੇ ਹਨ ਅਤੇ ਉਨ੍ਹਾਂ ਨੂੰ ਹੁਣ ਤੱਕ ਫੜਿਆ ਨਹੀਂ ਗਿਆ ਉਨ੍ਹਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਘੋਸ਼ ਨੇ ਖੁਦਕੁਸ਼ੀ ਕਰਨ ਦੇ ਮਕਸਦ 'ਚ ਕਈ ਨੀਂਦ ਦੀਆਂ ਗੋਲੀਆਂ ਖਾ ਲਈਆਂ ਸਨ। ਘੋਸ਼ ਨੂੰ ਪਹਿਲਾਂ ਪੱਛਮੀ ਬੰਗਾਲ ਪੁਲਸ ਨੇ ਗ੍ਰਿਫਤਾਰ ਕੀਤਾ ਅਤੇ ਬਾਅਦ 'ਚ ਸੀ.ਬੀ.ਆਈ ਹਿਰਾਸਤ 'ਚ ਭੇਜ ਦਿੱਤਾ ਗਿਆ ਜਿਸ ਤੋਂ ਬਾਅਦ ਕੇਂਦਰੀ ਏਜੰਸੀ ਨੇ ਜਾਂਚ ਦੀ ਜ਼ਿੰਮੇਦਾਰੀ ਲੈ ਲਈ ਹੈ।
ਬਸਪਾ ਨੇਤਾ ਦੀ ਭੈਣ ਦੀ ਹੱਤਿਆ, ਦੂਜੀ ਪਨਤੀ ਦੇ ਰਚੀ ਸਾਜ਼ਿਸ਼!
NEXT STORY