ਭੋਪਾਲ- ਭੋਪਾਲ ਦੀ ਇਕ ਅਦਾਲਤ ਨੇ ਆਮਦਨ ਤੋਂ ਵਧ ਸੰਪਤੀ ਰੱਖਣ ਦੇ ਮਾਮਲੇ ’ਚ ਸਾਬਕਾ ਆਈ. ਏ. ਐੱਸ. ਅਧਿਕਾਰੀ ਅਰਵਿੰਦ ਜੋਸ਼ੀ ਦੀ ਮੋਹਰੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ। ਵਿਸ਼ੇਸ਼ ਅਦਾਲਤ ਨੇ ਮੋਹਰੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਤੋਂ ਬਾਅਦ ਸ਼ੁੱਕਰਵਾਰ ਨੂੰ ਆਪਣੇ ਆਦੇਸ਼ ’ਚ ਕਿਹਾ ਕਿ ਚਾਲਾਨ ਪੇਸ਼ ਹੋਣ ਤੋਂ ਬਾਅਦ ਜੋਸ਼ੀ ਅਦਾਲਤ ’ਚ ਹਾਜ਼ਰ ਨਹੀਂ ਹੋਏ ਅਤੇ ਗ੍ਰਿਫਤਾਰੀ ਵਾਰੰਟ ਜਾਰੀ ਹੋਣ ਦੇ ਬਾਵਜੂਦ ਪੇਸ਼ ਨਹੀਂ ਹੋਏ, ਇਸ ਲਈ ਉਨ੍ਹਾਂ ਨੂੰ ਜ਼ਮਾਨਤ ਦਾ ਲਾਭ ਨਹੀਂ ਦਿੱਤਾ ਜਾ ਸਕਦਾ।
ਜੋਸ਼ੀ ਜੋੜੇ ਦੇ ਖਿਲਾਫ 2 ਹਫਤੇ ਪਹਿਲਾਂ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਸੀ ਉਦੋਂ ਤੋਂ ਉਹ ਫਰਾਰ ਚੱਲ ਰਹੇ ਹਨ। ਮੱਧ ਪ੍ਰਦੇਸ਼ ਹਾਈ ਕੋਰਟ ਨੇ ਵੀ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਸੇਵਾ ਤੋਂ ਬਰਖਾਸਤ ਚੱਲ ਰਹੀ ਆਈ. ਏ. ਐੱਸ. ਅਧਿਕਾਰੀ ਪਤਨੀ ਟੀਨੂ ਜੋਸ਼ੀ ਦੀ ਮੋਹਰੀ ਜ਼ਮਾਨਤ ਅਰਜ਼ੀ ਨਾਮਨਜ਼ੂਰ ਕਰ ਦਿੱਤੀ ਸੀ।
ਕੂੜੇ ਦੇ ਢੇਰ 'ਤੋਂ ਮਿਲਿਆ ਨਵਜੰਮਾ ਬੱਚਾ
NEXT STORY