ਨਵੀਂ ਦਿੱਲੀ- ਇਕ ਵਾਰ ਫਿਰ ਇਸ ਤਰ੍ਹਾਂ ਦਾ ਮੌਕਾ ਆਇਆ ਹੈ ਜਦੋਂ 80 ਰੁਪਏ ਤੋਂ ਲੈ ਕੇ 1542 ਰੁਪਏ ਤਕ ਦੀ ਕੀਮਤ ਦੇ ਐਪ ਬਿਲਕੁੱਲ ਫ੍ਰੀ 'ਚ ਡਾਊਨਲੋਡ ਕਰ ਸਕਦੇ ਹੋ। ਇਹ ਸ਼ਾਨਦਾਰ ਆਫਰ ਅਮੇਜ਼ਨ ਵਲੋਂ ਜਾਰੀ ਕੀਤਾ ਗਿਆ ਹੈ। ਕੰਪਨੀ ਨੇ 30 ਅਕਤੂਬਰ ਨੂੰ ਵੀ ਇਸ ਤਰ੍ਹਾਂ ਦਾ ਆਫਰ ਜਾਰੀ ਕੀਤਾ ਸੀ, ਜਿਸ 'ਚ 7000 ਰੁਪਏ ਦੇ ਐਪ ਬਿਲਕੁੱਲ ਫ੍ਰੀ 'ਚ ਡਾਊਨਲੋਡ ਲਈ ਜਾਰੀ ਕੀਤੇ ਸੀ।
ਅਮੇਜ਼ਨ ਇਸ ਤਰ੍ਹਾਂ ਦੇ 17 ਪ੍ਰੀਮਿਅਮ ਐਂਡਰਾਇਡ ਐਪਸ ਫ੍ਰੀ 'ਚ ਦੇ ਰਿਹਾ ਹੈ, ਜਿਨ੍ਹਾਂ ਦੀ ਕੁੱਲ ਕੀਮਤ 80 ਡਾਲਰ (ਭਾਰਤੀ ਮੁੱਦਰਾ 'ਚ ਲੱਗਭਗ 5000 ਰੁਪਏ) ਤੋਂ ਵੱਧ ਹੈ। ਇਹ ਆਫਰ ਸਿਰਫ 15 ਨਵੰਬਰ ਸ਼ਾਮ ਤਕ ਹੀ ਹੈ। ਇਸ ਦੇ ਲਈ ਤੁਹਾਨੂੰ ਡਿਵਾਈਸ 'ਚ ਅਮੇਜ਼ਨ ਐਪ ਸਟੋਰ ਡਾਊਨਲੋਡ ਕਰਨਾ ਹੋਵੇਗਾ। ਜੇਕਰ ਤੁਸੀਂ ਐਂਡਰਾਇਡ ਲਈ ਅਮੇਜ਼ਨ ਐਪ ਸਟੋਰ ਡਾਊਨਲੋਡ ਨਹੀਂ ਕੀਤਾ ਹੈ, ਤਾਂ ਤੁਸੀਂ ਇਸ ਨੂੰ ਅਮੇਜ਼ਨ ਦੇ ਗੇਟ ਐਪ ਸਟੋਰ ਪੇਜ਼ ਤੋਂ ਡਾਊਨਲੋਡ ਕਰ ਸਕਦੇ ਹੋ। ਐਂਡਰਾਇਡ ਯੂਜ਼ਰਸ ਨੂੰ Settings>Security/DEVICE ADMINISTRATION 'ਚ ਜਾ ਕੇ Unknown Sources ਬਾਕਸ 'ਤੇ ਟਿੱਕ ਕਰਨਾ ਹੋਵੇਗਾ, ਜਿਸ ਦੇ ਬਾਅਦ ਉਹ ਅਮੇਜ਼ਨ ਐਪ ਸਟਰੋ ਤੋਂ ਐਪ ਇੰਸਟਾਲ ਕਰ ਸਕਦੇ ਹਨ।
ਬਲਾਤਕਾਰ ਦਾ ਸ਼ਿਕਾਰ ਹੋਈ ਲੜਕੀ ਨੇ ਕੀਤੀ ਖੁਦਕੁਸ਼ੀ
NEXT STORY