ਲੁਧਿਆਣਾ, (ਮੁੱਲਾਂਪੁਰੀ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਐੱਮ. ਪੀ. ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਸੰਸਦੀ ਸਕੱਤਰ ਪੰਜਾਬ ਸਰਕਾਰ ਨੂੰ ਜ਼ਰੂਰ ਕਿਸੇ ਭਾਰਤੀ ਜਨਤਾ ਪਾਰਟੀ ਦੇ ਦਿੱਲੀ ਵਿਚ ਬੈਠੇ, ਚੋਟੀ ਦੇ ਕੌਮੀ ਨੇਤਾ ਦਾ ਇਸ਼ਾਰਾ ਤੇ ਅਕਾਲੀਆਂ ਖਿਲਾਫ਼ ਬਿਆਨਬਾਜ਼ੀ ਕਰਨ ਦੀ ਖੁੱਲ੍ਹ ਦਿੱਤੇ ਹੋਣ ਦੀ ਚਰਚਾ ਅੱਜ ਸਿੱਧੂ ਦੀ ਲੁਧਿਆਣਾ ਫੇਰੀ ਦੌਰਾਨ ਕਈ ਅਕਾਲੀ ਨੇਤਾ ਕਰਦੇ ਸੁਣੇ ਗਏ, ਕਿਉਂਕਿ ਸ. ਸਿੱਧੂ ਨੇ ਹਰਿਆਣੇ 'ਚ ਜਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਲਲਕਾਰਿਆ ਸੀ। ਸ. ਸਿੱਧੂ ਨੇ ਜਿਸ ਤਰੀਕੇ ਨਾਲ ਅੱਜ ਪੰਜਾਬ ਦੀ ਹਕੂਮਤ 'ਤੇ ਸ਼ੇਅਰੋ-ਸ਼ਾਇਰੀ ਨਾਲ ਤਕੜੇ ਤਿੱਖੇ ਸ਼ਬਦਾਂ ਦੇ ਬਾਣਾਂ ਨਾਲ ਹਮਲਾ ਬੋਲ ਕੇ ਸਰਕਾਰ ਨੂੰ ਹਰ ਪਾਸਿਓਂ ਘੇਰਨ ਦੀ ਬਿਆਨਬਾਜ਼ੀ ਕੀਤੀ ਹੈ, ਉਸ ਤੋਂ ਲੱਗ ਰਿਹਾ ਹੈ ਕਿ ਸਿੱਧੂ ਪਿੱਛੇ ਜ਼ਰੂਰ ਕੋਈ ਨੇਤਾ ਬੋਲ ਰਿਹਾ ਹੈ। ਕੇਵਲ ਸਿੱਧੂ ਦੇ ਤਾਂ ਮੋਢੇ 'ਤੇ ਰੱਖ ਕੇ ਬੰਦੂਕ ਚਲਾਈ ਜਾ ਰਹੀ ਹੈ।
ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਆਪਣਾ ਸਟੈਂਡ ਸਪੱਸ਼ਟ ਕਰਨ : ਖਹਿਰਾ
NEXT STORY