ਪੇਸ਼ਾਵਰ-ਬੱਚਿਆਂ ਦੀ ਸਿੱਖਿਆ ਦੇ ਅਧਿਕਾਰ ਲਈ ਲੜਨ ਵਾਲੀ ਅਤੇ ਸਭ ਤੋਂ ਘੱਟ ਉਮਰ ਦੀ ਨੋਬਲ ਪੁਰਸਕਾਰ ਜੇਤੂ ਮਲਾਲਾ ਯੁਸੂਫਜ਼ਈ ਨੇ ਪਾਕਿਸਤਾਨੀ ਬੱਚਿਆਂ ਨੂੰ ਸਕੂਲ ਜਾਣ ਲਈ ਅਪੀਲ ਕੀਤੀ ਹੈ। ਨੋਬਲ ਪੁਰਸਕਾਰ ਮਿਲਣ ਦੀ ਖੁਸ਼ੀ 'ਚ ਪਾਕਿਸਤਾਨ ਦੇ ਸ਼ਹਿਰ ਪੇਸ਼ਾਵਰ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਮਲਾਲਾ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹਜ਼ਾਰਾਂ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਮਲਾਲਾ ਨੇ ਕਿਹਾ ਕਿ 'ਮੈਂ ਚਾਹੁੰਦੀ ਹਾਂ ਕਿ ਹਰ ਲੜਕੀ ਨੂੰ ਇਜ਼ੱਤ ਮਿਲੇ ਅਤੇ ਉਸ ਨੂੰ ਸਨਮਾਨ ਦੀ ਨਜ਼ਰ ਨਾਲ ਦੇਖਿਆ ਜਾਵੇ ਅਤੇ ਇਸ ਲਈ ਸਾਨੂੰ ਸਾਰਿਆਂ ਨੂੰ ਆਪਣੀ ਆਵਾਜ਼ ਬੁਲੰਦ ਕਰਨ ਦੀ ਲੋੜ ਹੈ'।
ਮਹਿਲਾ ਅਧਿਕਾਰਾਂ ਲਈ ਸਾਰਿਆਂ ਨੂੰ ਇਕ ਹੋਣ ਦੀ ਲੋੜ ਹੈ। ਬਾਲ ਸਿੱਖਿਆ ਅਧਿਕਾਰਾਂ 'ਤੇ ਜ਼ੋਰ ਦਿੰਦੇ ਹੋਏ ਮਲਾਲਾ ਨੇ ਕਿਹਾ ਖਾਸ ਤੌਰ 'ਤੇ ਬੱਚਿਆਂ ਨੂੰ ਸਿੱਖਿਆ ਦੇ ਅਧਿਕਾਰ ਲਈ ਬੱਚਿਆਂ ਨੂੰ ਇੱਕਠੇ ਖੜੇ ਹੋਣਾ ਚਾਹੀਦਾ ਹੈ ਅਤੇ ਲੋੜ ਪੈਣ 'ਤੇ ਆਪਣੇ ਭਵਿੱਖ ਲਈ ਲੜਨਾ ਚਾਹੀਦਾ ਹੈ। ਅਜਿਹੇ ਦੇਸ਼ 'ਚ ਜਿਥੇ ਇਕ ਮਹਿਲਾ ਪ੍ਰਧਾਨ ਮੰਤਰੀ ਬਣ ਸਕਦੀ ਹੈ, ਡਾਕਟਰ ਅਤੇ ਇੰਜੀਨੀਅਰ ਬਣ ਸਕਦੀ ਹੈ, ਉਥੇ ਅਜਿਹੀਆਂ ਮਹਿਲਾਵਾਂ ਨੂੰ ਰੋਲ ਮਾਡਲ ਦੇ ਰੂਪ ਦੇਖਿਆ ਜਾਣਾ ਚਾਹੀਦਾ ਹੈ। 17 ਸਾਲ ਦੀ ਮਲਾਲਾ ਫਿਲਹਾਲ ਆਪਣੇ ਪਰਿਵਾਰ ਨਾਲ ਬ੍ਰਿਟੇਨ 'ਚ ਰਹਿ ਰਹੀ ਹੈ। ਅੱਤਵਾਦੀਆਂ ਨੇ ਉਸਦੇ ਸਿਰ 'ਚ ਗੋਲੀ ਮਾਰੀ ਸੀ, ਜਿਸ ਤੋਂ ਬਾਅਦ ਉਹ ਇਲਾਜ ਲਈ ਬ੍ਰਿਟੇਨ ਚੱਲੀ ਗਈ।
'ਅਲਵਿਦਾ ਅਬੋਟ' ਦੇ ਨਾਲ ਮੋਦੀ ਦਾ ਆਸਟ੍ਰੇਲੀਆਈ ਦੌਰਾ ਖਤਮ
NEXT STORY