ਮੈਲਬੋਰਨ— ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਪੰਜ ਦਿਨਾਂ ਆਸਟ੍ਰੇਲੀਆਈ ਦੌਰੇ ਦੇ ਆਖਰੀ ਦਿਨ ਆਪਣੇ ਦੋਸਤ ਬਣ ਚੁੱਕੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਅਬੋਟ ਨਾਲ ਸੈਲਫੀ ਖਿਚਵਾ ਕੇ ਉਨ੍ਹਾਂ ਨੂੰ ਅਲਵਿਦਾ ਆਖੀ। ਇਸ ਦੇ ਨਾਲ ਹੀ ਮੋਦੀ ਆਪਣੇ ਵਿਦੇਸ਼ੀ ਦੌਰੇ ਦੇ ਅਗਲੇ ਪੜਾਅ 'ਤੇ ਫਿਜੀ ਪਹੁੰਚ ਗਏ। ਮੋਦੀ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੋਂ ਬਾਅਦ ਅਜਿਹੇ ਪਹਿਲੇ ਪ੍ਰਧਾਨ ਮੰਤਰੀ ਹਨ, ਜੋ ਫਿਜੀ ਗਏ ਹਨ।
ਫਿਜੀ ਲਈ ਨਿਕਲਣ ਤੋਂ ਪਹਿਲਾਂ ਸੈਲਫੀ ਲੈਣ ਲਈ ਮਸ਼ਹੂਰ ਮੋਦੀ ਨੇ ਆਪਣੇ ਦੋਸਤ ਤੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਟੋਨੀ ਅਬੋਟ ਦੇ ਨਾਲ ਸੈਲਫੀ ਖਿੱਚੀ ਤੇ ਪੋਸਟ ਕੀਤੀ। ਦੋਹਾਂ ਨੇਤਾਵਾਂ ਦੇ ਹਸਤਾਖਰ ਵਾਲੀ ਇਹ ਸੈਲਫੀ ਮੈਲਬੋਰਨ ਕ੍ਰਿਕਟ ਮੈਦਾਨ (ਐੱਮ. ਸੀ. ਜੀ.) ਤੋਂ ਲਈ ਗਈ ਹੈ, ਜਿੱਥੇ ਅਬੋਟ ਨੇ ਮੋਦੀ ਲਈ ਵਿਸ਼ੇਸ਼ ਸੁਆਗਤ ਸਮਾਗਮ ਆਯੋਜਿਤ ਕੀਤਾ ਹੈ। ਮੋਦੀ 28 ਸਾਲਾਂ ਦੇ ਅੰਤਰਾਲ ਵਿਚ ਆਸਟ੍ਰੇਲੀਆ ਜਾਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਹਨ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਹੈ, 'ਸ਼ੁਕਰੀਆ ਆਸਟ੍ਰੇਲੀਆ...! ਪਿਛਲੇ ਕੁਝ ਦਿਨ ਬਹੁਤ ਵਧੀਆ ਰਹੇ। ਇਸ ਯਾਦਗਾਰ ਦੌਰੇ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਂ।' ਤਸਵੀਰ ਦੇ ਕੈਪਸ਼ਨ ਵਿਚ ਮੋਦੀ ਨੇ ਲਿਖਿਆ ਹੈ, 'ਐਮ. ਸੀ. ਜੀ. ਵਿਚ ਦੋਸਤ ਟੋਨੀ ਦੇ ਨਾਲ।' ਉਨ੍ਹਾਂ ਨੇ ਕਿਹਾ ਕਿ ਐਮ. ਸੀ. ਜੀ. ਵਿਚ ਸ਼ਾਨਦਾਰ ਭੋਜਨ ਦੇ ਲਈ ਧੰਨਵਾਦ ਟੋਨੀ ਅਬੋਟ...। ਇਸ ਪ੍ਰਸਿੱਧ ਮੈਦਾਨ ਵਿਚ ਖੂਬ ਆਨੰਦ ਲਿਆ।'
ਸਰਹੱਦ ਪਾਰ ਗਏ ਬੱਚੇ ਨੂੰ ਪਾਕਿਸਤਾਨੀ ਫੌਜ ਨੇ ਭਾਰਤ ਨੂੰ ਸੌਂਪਿਆ
NEXT STORY