ਨਿਊਯਾਰਕ—ਜਦੋਂ 'ਸੈਲਫੀ' ਸ਼ਬਦ ਦੀ ਵਰਤੋਂ ਸ਼ੁਰੂ ਹੋਈ ਸੀ ਤਾਂ ਹਰ ਕਿਸੇ ਦੇ ਮਨ ਵਿਚ ਇਹ ਹੀ ਸਵਾਲ ਸੀ ਕਿ ਇਹ ਕਿਸ ਬਲਾ ਦਾ ਨਾਂ ਹੈ ਪਰ ਹੌਲੀ-ਹੌਲੀ ਹਰ ਕਿਸੇ 'ਤੇ ਇਸ ਦਾ ਨਸ਼ਾ ਛਾ ਗਿਆ। ਹੁਣ ਵੀ ਸੈਲਫੀ ਦਾ ਨਸ਼ਾ ਪੁਰਾਣਾ ਤਾਂ ਨਹੀਂ ਹੋਇਆ ਪਰ ਹੁਣ ਲੋਕ 'ਗਰੁਫੀ' ਦਾ ਮਜ਼ਾ ਲੈਣਾ ਜ਼ਿਆਦਾ ਪਸੰਦ ਕਰਦੇ ਹਨ। ਹੁਣ ਤੁਸੀਂ ਸੋਚੋਗੇ ਕਿ ਇਹ 'ਗਰੁਫੀ' ਕੀ ਬਲਾ ਹੈ। ਅਸਲ ਵਿਚ ਗਰੁੱਪ ਵਿਚ ਲਈ ਗਈ ਸੈਲਫੀ ਨੂੰ ਹੀ 'ਗਰੁਫੀ' ਕਹਿੰਦੇ ਹਨ। ਹਾਲ ਹੀ ਵਿਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਅਮਰੀਕੀ ਟਾਕ ਸ਼ੋਅ ਦੀ ਹੋਸਟ ਏਲਿਨ ਡੀ ਜੇਨਰਸ ਦੀ ਸੈਲਫੀ ਵੀ ਮੀਡੀਆ 'ਤੇ ਵਾਇਰਲ ਹੋਈ। ਇਸ ਦੇ ਨਾਲ ਹੀ ਸਵਾਲ ਉੱਠ ਗਿਆ ਕਿ ਇਸ ਵਿਚ ਤਾਂ ਪੂਰਾ ਗਰੁੱਪ ਮੌਜੂਦ ਸੀ ਤਾਂ ਇਸ ਨੂੰ ਸੈਲਫੀ ਕਿਉਂ ਕਿਹਾ ਜਾਵੇ? ਸ਼ੋਸ਼ਲ ਮੀਡੀਆ ਨੇ ਇਸ ਕਿਸਮ ਦੀ ਫੋਟੋ ਨੂੰ ਨਵਾਂ ਨਾਂ ਦੇ ਦਿੱਤਾ ਨੂੰ 'ਗਰੁਫੀ'।
ਮੋਬਾਈਲ ਕੰਪਨੀਆਂ ਵੀ ਹੁਣ ਧੜੱਲੇ ਨਾਲ ਇਸ ਸ਼ਬਦ ਦੀ ਵਰਤੋਂ ਕਰ ਰਹੀਆਂ ਹਨ ਜਾਂ ਫਿਰ ਇੰਝ ਕਹੀਏ ਕਿ ਉਹ ਕਸਟਮਰਾਂ ਨੂੰ 'ਗਰੁਫੀ' ਖਿੱਚਣ ਦੀ ਖਾਸੀਅਤ ਦੱਸ ਕੇ ਆਪਣੇ ਮੋਬਾਈਲ ਵੇਚ ਰਹੀਆਂ ਹਨ। ਕੁਝ ਵੀ ਹੋਵੇ ਹੌਲੀ-ਹੌਲੀ 'ਗਰੁਫੀ' ਸ਼ਬਦ ਲੋਕਾਂ ਦੀ ਜ਼ੁਬਾਨ 'ਤੇ ਚੜ੍ਹ ਗਿਆ ਹੈ।
ਭਾਰਤੀ ਮੂਲ ਦੀ ਕੁੜੀ ਨੂੰ ਮਿਲਿਆ, 'ਇੰਟਰਨੈਸ਼ਨਲ ਚਿਲਡ੍ਰੇਨਸ ਪੀਸ ਪ੍ਰਾਈਜ਼'
NEXT STORY