ਨਿਊਯਾਰਕ— ਭਾਰਤ ਵਿਚ ਅਨਾਥ ਅਤੇ ਹੋਰ ਵਾਂਝੇ ਬੱਚਿਆਂ ਦੀ ਮਦਦ ਲਈ ਕੰਮ ਕਰਨ ਵਾਲੀ 18 ਸਾਲਾ ਭਾਰਤੀ ਮੂਲ ਦੀ ਅਮਰੀਕੀ ਕੁੜੀ ਨੇਹਾ ਗੁਪਤਾ ਨੂੰ ਮਸ਼ਹੂਰ 'ਇੰਟਰਨੈਸ਼ਨਲ ਚਿਲਡ੍ਰੇਨਸ ਪੀਸ ਪ੍ਰਾਈਜ਼' ਦੇ ਨਾਲ ਨਿਵਾਜ਼ਿਆ ਗਿਆ ਹੈ।
ਪਿਛਲੇ ਸਾਲ ਇਹ ਐਵਾਰਡ ਪਾਕਿਸਤਾਨ ਦੀ ਮਲਾਲਾ ਯੁਸੂਫਜਈ ਨੂੰ ਮਿਲਿਆ ਸੀ। ਇਸ ਪਾਕਿਸਤਾਨੀ ਵਰਕਰ ਨੂੰ ਇਸ ਸਾਲ ਨੋਬੇਲ ਸ਼ਾਂਤੀ ਐਵਾਰਡ ਨਾਲ ਵੀ ਨਿਵਾਜ਼ਿਆ ਗਿਆ। ਫਿਲਾਡੇਲਫੀਆ ਦੀ ਨੇਹਾ ਗੁਪਤਾ ਅਜਿਹੀ ਪਹਿਲੀ ਅਮਰੀਕੀ ਹੈ, ਜਿਸ ਨੂੰ ਨੀਦਰਲੈਂਡ ਦੇ ਦਿ ਹੇਗ ਵਿਚ 'ਇੰਟਰਨੈਸ਼ਨਲ ਚਿਲਡ੍ਰੇਨਸ ਪੀਸ ਪ੍ਰਾਈਜ਼' ਦੇ ਨਾਲ ਨਿਵਾਜ਼ਿਆ ਗਿਆ। ਦਿ ਹੇਗ ਵਿਚ ਆਯੋਜਿਤ ਇਕ ਪ੍ਰੋਗਰਾਮ ਵਿਚ ਨੋਬੇਲ ਸ਼ਾਂਤੀ ਐਵਾਰਡ ਦੇ ਨਾਲ ਸਨਮਾਨਤ ਡੇਸਮੰਡ ਟੂਟੂ ਨੇ ਨੇਹਾ ਨੂੰ ਇਹ ਐਵਾਰਡ ਦਿੱਤਾ।
ਵਿਖਾਵਾਕਾਰੀਆਂ ਨੇ ਸੰਸਦ 'ਚ ਦਾਖਲ ਹੋ ਕੇ ਕੀਤੀ ਭੰਨਤੋੜ, ਚਾਰ ਗ੍ਰਿਫਤਾਰ
NEXT STORY