ਮਿਆਮੀ— ਡਬਲਿਊ ਡਬਲਿਊ ਈ ਚੈਂਪੀਅਨਸ਼ਿਪ ਦੇ ਰੈਸਲਰ ਜੌਨ ਸੀਨਾ ਨੂੰ ਉਸ ਸਮੇਂ ਸਾਰਿਆਂ ਦੇ ਸਾਹਮਣੇ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ, ਜਦੋਂ ਇਕ ਕੁੜੀ ਨੇ ਸ਼ਰ੍ਹੇੇਆਮ ਉਸ ਨੂੰ ਥੱਪੜ ਮਾਰ ਦਿੱਤਾ। ਜਿਸ ਸਮੇਂ ਉਸ ਨੂੰ ਥੱਪੜ ਮਾਰਿਆ ਗਿਆ, ਉਸ ਸਮੇਂ ਜੌਨ ਸੀਨਾ 'ਰਾ' ਟੈਗ ਟੂਮ ਇਵੈਂਟ ਦੇ ਲਈ ਰਿੰਗ ਵਿਚ ਕਾਂਟ੍ਰੈਕਟ ਸਾਈਨ ਕਰਨ ਲਈ ਆਏ ਸਨ।
ਜੌਨ ਸੀਨਾ ਦੀ ਐਂਟਰੀ ਬਿਲਕੁਲ ਵੱਖਰੇ ਅੰਦਾਜ਼ ਵਿਚ ਹੋਈ ਅਤੇ ਉਹ ਰਿੰਗ ਦੇ ਬਾਹਰ ਹੀ ਕੁਰਸੀ ਲਗਾ ਕੇ ਬੈਠ ਗਏ। ਉਨ੍ਹਾਂ ਦੀ ਇਹ ਹਰਕਤ ਡਬਲਿਊ ਡਬਲਿਊ ਈ ਦੇ ਮਾਲਿਕਾਨਾ ਹੱਕ ਰੱਖਣ ਵਾਲੇ ਟ੍ਰਿਪਲ ਐੱਚ. ਅਤੇ ਸਟੇਫਨੀ ਮੈਕਮੋਹਨ ਨੂੰ ਬਹੁਤ ਬੁਰੀ ਲੱਗੀ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਟ੍ਰਿਪਲ ਐੱਚ, ਕੇਨ, ਵਿਆਟ ਫੈਮਿਲੀ ਦੇ ਇਕ ਹੋਰ ਪਹਿਲਵਾਨ ਸਮੇਤ ਕੁੱਲ 8 ਲੋਕਾਂ ਨੇ ਸੀਨਾ ਨੂੰ ਫਾਈਟ ਲਈ ਲਲਕਾਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਜੌਨ ਸੀਨਾ ਇਕੱਲੇ ਸਨ, ਇਸ ਲਈ ਮੌਕਾ ਪਾਉਂਦੇ ਹੀ ਸਟੇਫਨੀ ਨੇ ਉਸ ਦੇ ਜ਼ੋਰਦਾਰ ਥੱਪੜ ਮਾਰ ਦਿੱਤਾ।
ਜ਼ਿਕਰਯੋਗ ਹੈ ਕਿ ਜੌਨ ਸੀਨਾ ਵੀ ਪੂਰੀ ਤਿਆਰੀ ਨਾਲ ਆਏ ਸਨ। ਥੱਪੜ ਕਾਂਡ ਹੁੰਦੇ ਹੀ ਬਾਹਰ ਖੜ੍ਹੇ ਉਨ੍ਹਾਂ ਦੀ ਟੀਮ ਦੇ ਬਾਕੀ ਚਾਰ ਮੈਂਬਰ ਬਿਗ ਸ਼ੋਅ, ਡਾਲਫ ਜਿਗਲਰ, ਸ਼ਿਮਸ ਅਤੇ ਰਿਬੈਕ ਵੀ ਰਿੰਗ ਵਿਚ ਆ ਗਏ। ਇਸ ਕਾਂਡ ਤੋਂ ਬਾਅਦ ਜਿਵੇਂ ਕਿ ਸਾਰੇ ਜਾਣਦੇ ਸੀ ਹੁਣ ਫਜੀਹਤ ਟ੍ਰਿਪਲ ਐਚ ਦੀ ਟੀਮ ਦੀ ਹੋਣੀ ਸੀ ਤੇ ਉਸੇ ਤਰ੍ਹਾਂ ਹੋਇਆ। ਦੋਹਾਂ ਟੀਮਾਂ ਨੇ ਪਹਿਲਵਾਨਾਂ ਦੇ ਵਿਚ ਜੰਮ ਕੇ ਹੰਗਾਮਾ ਸ਼ੁਰੂ ਹੋ ਗਿਆ। ਜੌਨ ਸੀਨਾ ਦੀ ਟੀਮ ਨੇ ਅੱਠਾਂ ਨੂੰ ਜੰਮ ਕੇ ਕੁੱਟਿਆ। ਜੌਨ ਸੀਨਾ ਨੇ ਟ੍ਰਿਪਲ ਐੱਚ ਨੂੰ ਉਠਾ ਕੇ ਅਜਿਹਾ ਪਟਕਿਆ ਕਿ ਬਾਅਦ ਵਿਚ ਉਸ ਨੂੰ ਸਟ੍ਰੈਚਰ 'ਤੇ ਲੈ ਕੇ ਜਾਣਾ ਪਿਆ।
ਅਮਰੀਕਾ ਨਾਲ ਸਬੰਧ - ਮੋਦੀ ਮਜ਼ਬੂਤ ਸਥਿਤੀ 'ਚ
NEXT STORY