ਵਾਸ਼ਿੰਗਟਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਅਤੇ ਅਮਰੀਕਾ ਵਿਚਾਲੇ ਦੋ ਪੱਖੀ ਸਬੰਧਾਂ ਨੂੰ ਦ੍ਰਿੜਤਾ ਨਾਲ ਆਕਾਰ ਦੇਣ ਲਈ ਖੁਦ ਨੂੰ ਮਜ਼ਬੂਤ ਸਥਿਤੀ 'ਚ ਕਰ ਲਿਆ ਹੈ ਅਤੇ ਚੋਣਾਂ ਤੋਂ ਪਹਿਲਾਂ ਇਨ੍ਹਾਂ ਉਮੀਦਾਂ ਨੂੰ ਖਤਮ ਕਰ ਦਿੱਤਾ ਹੈ ਕਿ ਉਹ ਵੀਜ਼ਾ ਮੁੱਦੇ ਦੇ ਚਲਦੇ ਦੋ ਪੱਖੀ ਸਬੰਧਾਂ ਨੂੰ ਬਹੁਤ ਜ਼ਿਆਦਾ ਉਤਸ਼ਾਹਿਤ ਨਹੀਂ ਕਰਣਗੇ।
ਅਮਰੀਕਾ ਦੇ ਇਕ ਮੰਨੇ-ਪ੍ਰਮੰਨੇ ਮਾਹਰ ਨੇ ਇਹ ਵਿਚਾਰ ਜਤਾਇਆ ਹੈ। ਕਿੰਗਜ਼ ਕਾਲਜ 'ਚ ਕੌਮਾਂਤਰੀ ਸਬੰਧ ਮਾਮਲਿਆਂ ਦੇ ਪ੍ਰੋਫੈਸਰ ਹਰਸ਼ ਪੰਤ ਦਾ ਕਹਿਣਾ ਹੈ ਕਿ ਅਮਰੀਕੀ ਸਰਕਾਰ ਵਲੋਂ ਪਹਿਲਾਂ ਉਨ੍ਹਾਂ ਨੂੰ ਵੀਜ਼ਾ ਦਿੱਤੇ ਜਾਣ ਤੋਂ ਮਨ੍ਹਾਂ ਕਰਨ ਦੇ ਮੱਦੇਨਜ਼ਰ ਅਜਿਹਾ ਮੰਨਿਆ ਜਾ ਰਿਹਾ ਸੀ ਕਿ ਮੋਦੀ ਦਾ ਇਹ ਪਿਛਲਾ ਤਜ਼ਰਬਾ ਅਮਰੀਕਾ ਬਾਰੇ ਉਨ੍ਹਾਂ ਦੇ ਸੰਭਾਵਿਤ ਵਿਚਾਰਾਂ ਨੂੰ ਆਕਾਰ ਦੇਣ 'ਚ ਵੱਡੀ ਭੂਮਿਕਾ ਨਿਭਾਏਗਾ। ਪਰ ਇਸ ਦੇ ਉਲਟ ਮੋਦੀ ਨੇ ਬਤੌਰ ਪ੍ਰਧਾਨ ਮੰਤਰੀ ਖੁਦ ਨੂੰ ਮਜ਼ਬੂਤ ਸਥਿਤੀ 'ਚ ਖੜ੍ਹਾ ਕੀਤਾ ਹੈ, ਜਿਥੇ ਉਹ ਵਾਸ਼ਿੰਗਟਨ ਨਾਲ ਨਵੀਂ ਦਿੱਲੀ ਦੇ ਸਬੰਧਾਂ ਨੂੰ ਦ੍ਰਿੜਤਾ ਨਾਲ ਆਕਾਰ ਦੇ ਸਕਦੇ ਹਨ।
ਪੰਤ ਨੇ ਵਾਸ਼ਿੰਗਟਨ ਕਵਾਰਟਲੀ ਦੇ ਤਾਜ਼ਾ ਅੰਕਾਂ 'ਚ ਬੁੱਧਵਾਰ ਨੂੰ ਲਿਖਿਆ ਹੈ ਕਿ ਮੋਦੀ ਨੇ ਅਮਰੀਕਾ ਅਤੇ ਭਾਰਤ ਵਿਚਾਲੇ ਸਬੰਧਾਂ ਦੀ ਕਲਪਨਾ, ਬਰਾਬਰੀ ਦੇ ਸਬੰਧਾਂ ਦੇ ਰੂਪ 'ਚ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਜੇਕਰ ਅਮਰੀਕਾ 'ਚ ਇਹ ਅਨੋਖੀ ਸਮਰੱਥਾ ਹੈ ਕਿ ਉਹ ਦੁਨੀਆ ਦੇ ਸਾਰੇ ਹਿੱਸਿਆਂ ਦੇ ਲੋਕਾਂ ਨੂੰ ਆਪਣੇ ਆਪ 'ਚ ਐਡਜਸਟ ਕਰ ਸਕਦਾ ਹੈ ਤਾਂ ਭਾਰਤੀਆਂ 'ਚ ਵੀ ਇਹ ਇਕ ਅਨੋਖੀ ਸਮਰੱਥਾ ਹੈ ਕਿ ਉਹ ਜਿਸ ਵੀ ਸਮਾਜ 'ਚ ਜਾਂਦੇ ਹਨ ਉਥੋਂ ਦਾ ਵੱਖ-ਵੱਖ ਅੰਗ ਬਣ ਜਾਂਦਾ ਹੈ ਅਤੇ ਵਿਆਪਕ ਤੌਰ 'ਤੇ ਉਸ ਸਮਾਜ 'ਚ ਯੋਗਦਾਨ ਦਿੰਦੇ ਹਨ।
ਫਲੋਰੀਡਾ ਯੂਨੀਵਰਸਿਟੀ 'ਚ ਚੱਲੀ ਗੋਲੀ, ਦੋ ਵਿਅਕਤੀ ਜ਼ਖਮੀ
NEXT STORY