ਚੰਡੀਗੜ੍ਹ- ਸਤਲੋਕ ਆਸ਼ਰਮ 'ਚ ਸੰਤ ਕਹਾਉਣ ਵਾਲਾ ਰਾਮਪਾਲ ਪਹਿਲਾਂ ਤਾਂ ਪੁਲਸ ਤੋਂ ਖੁਦ ਨੂੰ ਬਚਾਉਣ ਲਈ ਲੋਕਾਂ ਨੂੰ ਢਾਲ ਬਣਾਉਂਦਾ ਰਿਹਾ ਪਰ ਬੁੱਧਵਾਰ ਨੂੰ ਅਚਾਨਕ ਉਸ ਨੇ ਸਰੰਡਰ ਕਰਨ ਦੀ ਗੱਲ ਕਹੀ। ਇਸ ਤੋਂ ਬਾਅਦ ਸੰਤ ਰਾਮਪਾਲ ਨੂੰ ਵੀਰਵਾਰ ਸਵੇਰੇ 11:05 ਵਜੇ ਪੰਚਕੂਲਾ ਥਾਣੇ 'ਚ ਪੁੱਛਗਿਛ ਤੋਂ ਬਾਅਦ ਹਵਾਲਾਤ 'ਚ ਬੰਦ ਕਰ ਦਿੱਤਾ। ਉਨ੍ਹਾਂ ਦੀ ਅਦਾਲਤ 'ਚ ਪੇਸ਼ੀ ਵੀ ਕੀਤੀ ਗਈ ਜਿਸ ਤੋਂ ਬਾਅਦ ਸੰਤ ਰਾਮਪਾਲ ਪੰਚਕੂਲਾ ਸੈਕਟਰ -5 ਥਾਣੇ 'ਚ ਲੱਗਭਗ 2 ਘੰਟੇ ਜੇਲ 'ਚ ਗੁਜ਼ਾਰੇ। ਤੁਸੀਂ ਵੀ ਦੇਖ ਸਕਦੇ ਹੋ ਕਿ ਜੇਲ 'ਚ ਉਨ੍ਹਾਂ ਦਾ ਚਿਹਰਾ ਕਿੰਨਾ ਉਦਾਸ ਲੱਗ ਰਿਹਾ ਹੈ।
ਪੁਲਸ ਆਯੁਕਤ ਓਪੀ ਸਿੰਘ ਨੇ ਮੀਡੀਆ ਨਾਲ ਗੱਲਬਾਤ 'ਚ ਕਿਹਾ ਕਿ ਹਾਈਕੋਰਟ ਲੈ ਜਾਣ ਤੋਂ ਪਹਿਲਾਂ ਕੁਝ ਦੇਰ ਸੰਤ ਰਾਮਪਾਲ ਨੂੰ ਸੈਕਟਰ ਪੰਜ ਥਾਣੇ ਲਿਆਂਦਾ ਗਿਆ। ਇਸ ਤੋਂ ਬਾਅਦ ਹਰਿਆਣਾ ਤੇ ਚੰਡੀਗੜ੍ਹ ਪੁਲਸ ਦੇ ਡੀ. ਐੱਸ. ਪੀ. ਇੰਨਸਪੈਕਟਰਾਂ ਦੇ ਨਾਲ ਪਹੁੰਚੀ ਟੀਮ ਰਾਮਪਾਲ ਦੇ ਨਾਲ ਰਵਾਨਾ ਹੋ ਗਈ। ਥਾਣੇ ਦੇ ਬਾਹਰ ਸੁਰੱਖਿਆ ਕਮਾਂਡੋ, ਪੁਲਸ ਸੁਰੱਖਿਆ ਤੈਣਾਤ ਰਹੀ। ਸੰਤ ਰਾਮਪਾਲ ਦੀ ਗ੍ਰਿਫਤਾਰੀ ਤੋਂ ਬਾਅਦ ਲੱਗਭਗ 12 ਘੰਟਿਆਂ ਤੱਕ ਡ੍ਰਾਮਾ ਚੱਲਿਆ। ਸੈਕਟਰ- 6 ਸਥਿਤ ਜਨਰਲ ਹਸਪਤਾਲ 'ਚ ਮੈਡੀਕਲ ਜਾਂਚ ਦੇ ਲਈ ਲੈ ਜਾਣ ਤੋਂ ਲੈ ਕੇ ਰਵਾਨਗੀ ਤੱਕ ਕਈ ਨਜ਼ਾਰੇ ਦੇਖਣ ਨੂੰ ਮਿਲੇ। ਇਸ ਤੋਂ ਬਾਅਦ ਸਵੇਰੇ 11 ਵਜੇ ਭਾਰੀ ਸੁਰੱਖਿਆ ਦੇ ਵਿਚਾਲੇ ਸੰਤ ਰਾਮਪਾਲ ਨੂੰ ਸੈਕਟਰ-5 ਥਾਣੇ ਲੈ ਗਏ। ਬਰਨਾਲਾ ਸਥਿਤ ਆਸ਼ਰਮ ਤੋਂ ਨਿਕਲਣ ਬਾਅਦ ਸੰਤ ਰਾਮਪਾਲ ਨੂੰ ਚੰਡੀਗੜ੍ਹ ਦੇ ਹਸਪਤਾਲ 'ਚ ਲੈ ਜਾਣ ਦੀ ਸੂਚਨਾ ਫੈਲੀ। ਇਸ ਤੋਂ ਬਾਅਦ ਸਿਹਤ ਵਿਭਾਗ ਦੇ ਨਾਲ ਪੁਲਸ, ਮੀਡੀਆ ਵੀ ਅਲਰਟ ਹੋ ਗਿਆ।
ਇਹ ਖਬਰ ਸੁਣਨ ਨੂੰ ਮਿਲ ਰਹੀ ਹੈ ਕਿ ਸੰਤ ਰਾਮਪਾਲ 'ਤੇ ਬਰਨਾਲਾ ਥਾਣਾ 'ਚ 6 ਲੋਕਾਂ ਦੀ ਹੱਤਿਆ ਕਰਨ ਦੇ ਮਾਮਲੇ ਤੇ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਹੱਤਿਆ ਦਾ ਦੋਸ਼ ਸੰਤ ਦੇ ਸਮਰੱਥਾਂ ਨੇ ਹੀ ਲਗਾਏ ਹਨ ਜਿਨ੍ਹਾਂ ਦੇ ਪਰਿਵਾਰ ਦੇ ਲੋਕ ਮਾਰੇ ਗਏ ਹਨ। ਉਨ੍ਹਾਂ ਨੇ ਰਾਮਪਾਲ ਦੇ ਵਿਰੁੱਧ ਬਿਆਨ ਦਰਜ ਕਰਾਏ ਹਨ।
ਭਰਾ ਦੀ ਫੇਸਬੁੱਕ 'ਤੇ ਭੈਣ ਦੀ ਅਸ਼ਲੀਲ ਤਸਵੀਰਾਂ ...
NEXT STORY