ਕੈਲੀਫੋਰਨੀਆ— ਉੱਤਰੀ ਕੈਲਫੋਰਨੀਆ ਦੀ ਪ੍ਰਸਿੱਧ ਯੂਨੀਵਰਸਿਟੀ ਵਿਚ ਜਦੋਂ ਫਾਕਸ ਨਿਊਜ਼ ਕਮਾਂਡਰ ਨੇ ਆਈ. ਐੱਸ. ਆਈ. ਐੱਸ. ਦਾ ਝੰਡਾ ਲਹਿਰਾਇਆ ਤਾਂ ਲੋਕ ਆਰਾਮ ਨਾਲ ਉਸ ਕੋਲੋਂ ਲੰਘਦੇ ਰਹੇ। ਇੰਨਾਂ ਹੀ ਨਹੀਂ ਕਈਆਂ ਨੇ ਤਾਂ ਉਸ ਨੂੰ 'ਗੁੱਡ ਲਕ' ਵਰਗੇ ਸ਼ਬਦ ਤੱਕ ਕਹੇ ਪਰ ਜਿਵੇਂ ਹੀ ਉਸ ਨੇ ਇਸਰਾਈਲ ਦਾ ਝੰਡਾ ਲਹਿਰਾਇਆ ਤਾਂ ਲੋਕਾਂ ਨੇ ਉਸ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ।
ਐਮੀ ਹੋਰੋਵਿਟਜ ਨਾਂ ਦਾ ਇਹ ਕਮਾਂਡਰ ਆਈ. ਐੱਸ. ਆਈ. ਐੱਸ. ਤੇ ਇਸਰਾਈਲ ਬਾਰੇ ਲੋਕਾਂ ਦੇ ਵਿਚਾਰ ਜਾਣਨਾ ਚਾਹੁੰਦਾ ਸੀ। ਇਸਰਾਈਲ ਨੂੰ ਲੈ ਕੇ ਲੋਕਾਂ ਦੀ ਜੋ ਪ੍ਰਤੀਕਿਰਿਆ ਸੀ ਉਸ ਬਾਰੇ ਜਾਣ ਕੇ ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਈ ਪਰ ਮਾਸੂਮ ਲੋਕਾਂ ਦਾ ਖੂਨ ਵਹਾ ਰਹੇ ਆਈ. ਐੱਸ. ਆਈ. ਐੱਸ. ਦੇ ਝੰਡੇ ਨੂੰ ਜੋ ਹੁੰਗਾਰਾ ਮਿਲਿਆ, ਉਹ ਜ਼ਰੂਰ ਹੈਰਾਨ-ਪਰੇਸ਼ਾਨ ਕਰਨ ਵਾਲਾ ਸੀ। ਖਾਸ ਤੌਰ 'ਤੇ ਉਹ ਵੀ ਅਜਿਹੇ ਸੰਸਥਾਨ 'ਤੇ ਜਿੱਥੇ ਲੋਕ ਸਿੱਖਿਆ ਗ੍ਰਹਿਣ ਕਰਨ ਦੇ ਲਈ ਆਉਂਦੇ ਹਨ।
ਜਦੋਂ ਐਮੀ ਨੇ ਖੁਦ ਨੂੰ ਆਈ. ਐੱਸ. ਆਈ. ਐੱਸ. ਦਾ ਫੈਨ ਦੱਸਿਆ ਤਾਂ ਲੋਕਾਂ ਲਈ ਸ਼ਾਇਦ ਇਹ ਆਮ ਗੱਲ ਸੀ ਪਰ ਜਿਵੇਂ ਹੀ ਉਸ ਨੇ ਖੁਦ ਨੂੰ ਇਸਰਾਈਲ ਦਾ ਫੈਨ ਦੱਸਿਆ ਤਾਂ ਲੋਕਾਂ ਨੇ ਉਸ ਨੂੰ ਕੋਸਣਾ ਸ਼ੁਰੂ ਕਰ ਦਿੱਤਾ। ਕਿਸੇ ਨੇ ਕਿਹਾ ਇਸਰਾਈਲ ਚੋਰ ਹੈ ਤੇ ਕਿਸੇ ਨੂੰ ਕਿਹਾ ਕਿ ਇਸਰਾਈਲ ਲਈ ਘਟੀਆ ਸ਼ਬਦਾਂ ਦੀ ਵਰਤੋਂ ਕੀਤੀ। ਮਤਲਬ ਸਾਫ ਹੈ। ਅੱਤਵਾਦ ਤੋਂ ਜ਼ਿਆਦਾ ਲੋਕਾਂ ਨੂੰ ਸਰਕਾਰੀ ਨੀਤੀਆ ਤੋਂ ਡਰ ਲੱਗਦਾ ਹੈ। ਸਿਆਸਤ ਵੀ ਹੁਣ ਇਕ ਤਰ੍ਹਾਂ ਦਾ ਅੱਤਵਾਦ ਹੈ। ਫਰਕ ਸਿਰਫ ਇੰਨਾਂ ਹੈ ਕਿ ਅੱਤਵਾਦੀ ਜੋ ਵੀ ਕਰਦੇ ਹਨ ਉਹ ਕਾਨੂੰਨ ਦੇ ਦਾਇਰੇ ਤੋਂ ਬਾਹਰ ਆਉਂਦਾ ਹੈ ਤੇ ਜੋ ਤਾਨਾਸ਼ਾਹੀ ਸਰਕਾਰਾਂ ਕਰਦੀਆਂ ਹਨ, ਉਹ ਕਾਨੂੰਨ ਦੇ ਦਾਇਰੇ ਦੇ ਵਿਚ ਆਉਂਦਾ ਹੈ। ਕੁੱਲ ਮਿਲਾ ਕੇ ਹਰ ਕੋਈ ਆਮ ਲੋਕਾਂ ਨੂੰ ਲੁੱਟ ਰਿਹਾ ਹੈ।
ਥਾਈਲੈਂਡ 'ਚ ਮਾਰਸ਼ਲ ਲਾਅ ਨਹੀਂ ਹਟਾਇਆ ਜਾਵੇਗਾ
NEXT STORY