ਅਬੋਹਰ (ਸੁਨੀਲ) : ਬੀਤੀ ਰਾਤ ਹੋਏ ਇਕ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਕਰਵਾ ਅੰਤਿਮ ਸੰਸਕਾਰ ਲਈ ਪਰਿਵਾਰ ਵਾਲਿਆਂ ਨੂੰ ਸੌਪ ਦਿੱਤਾ ਹੈ। ਜਾਣਕਾਰੀ ਮੁਤਾਬਕ ਪਿੰਡ ਰਾਏਪੁਰਾ ਵਾਸੀ ਮਨੋਹਰ ਲਾਲ ਪੁੱਤਰ ਰਾਮ ਨਾਰਾਇਣ ਟਰੈਕਟਰ 'ਤੇ ਸਵਾਰ ਹੋ ਕੇ ਸੰਗਰਿਆ ਤੋਂ ਪਿੰਡ ਵੱਲ ਆ ਰਿਹਾ ਸੀ ਕਿ ਬਜੀਤਪੁਰ ਭੋਮਾ ਦੀ ਨਹਿਰ ਦੇ ਨੇੜੇ ਤੇ ਪਈ ਮਿੱਟੀ ਕਾਰਨ ਟਰੇਕਟਰ ਪੱਲਟ ਗਿਆ ਅਤੇ ਮਨੋਹਰ ਲਾਲ ਟਰੈਕਟਰ ਦੇ ਹੇਠਾਂ ਦਬ ਗਿਆ।
ਨੇੜੇ ਦੇ ਲੋਕਾਂ ਨੇ ਮਨੋਹਰ ਲਾਲ ਨੂੰ ਟਰੇਕਟਰ ਹੇਠੋਂ ਕੱਢ ਕੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਜਿਥੇ ਡਾੱਕਟਰਾਂ ਨੇ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਥਾਣਾ ਬਹਾਵਵਾਲਾ ਦੇ ਹੌਲਦਾਰ ਦੇਵੀ ਲਾਲ ਨੇ ਮ੍ਰਿਤਕ ਦੇ ਭਰਾ ਪਿੰਡ ਰਾਏਪੁਰਾ ਦੇ ਸਰਪੰਚ ਸੁਰਿੰਦਰ ਕੁਮਾਰ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕੀਤੀ ਹੈ।
ਸੂਫੀ ਗਾਇਕ ਸਤਿੰਦਰ ਸਰਤਾਜ ਬਣੇ 'ਦਿ ਬਲੈਕ ਪ੍ਰਿੰਸ ' (ਦੇਖੋ ਤਸਵੀਰਾਂ)
NEXT STORY