ਜਲੰਧਰ— ਸੂਫੀ ਗਾਇਕੀ ਦੇ ਵਿਚ ਇਕ ਵੱਖਰਾ ਮੁਕਾਮ ਬਣਾ ਚੁੱਕੇ ਸਤਿੰਦਰ ਸਰਤਾਜ ਛੇਤੀ ਹੀ ਇਕ ਪੰਜਾਬੀ ਫਿਲਮ ਵਿਚ ਦਿਖਾਈ ਦੇਣਗੇ, ਜਿਸ ਦਾ ਨਾਂ ਹੈ 'ਦਿ ਬਲੈਕ ਪ੍ਰਿੰਸ'। ਫਿਲਮ ਵਿਚ ਸਰਤਾਜ ਪੰਜਾਬ ਦੇ ਆਖਰੀ ਰਾਜਾ ਦਲੀਪ ਸਿੰਘ ਦੀ ਭੂਮਿਕਾ 'ਚ ਹੈ। ਫਿਲਮ ਨੂੰ ਡਾਇਰੈਕਟਰ ਕਵੀ ਰਾਜ ਨੇ ਡਾਇਰੈਕਟ ਕੀਤਾ ਹੈ।
ਫਿਲਮ ਦੀ ਸ਼ੂਟਿੰਗ ਬ੍ਰਿਟੇਨ ਵਿਚ ਸ਼ੁਰੂ ਹੋ ਚੁੱਕੀ ਹੈ ਤੇ ਫਿਲਮ ਵਿਚ ਹਿੰਦੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਭਿਨੇਤਰੀ ਸ਼ਬਾਨਾ ਆਜ਼ਮੀ ਸਰਤਾਜ ਯਾਨੀ ਕਿ ਮਹਾਰਾਜਾ ਦਲੀਪ ਸਿੰਘ ਦੀ ਮਾਂ ਦੀ ਭੂਮਿਕਾ ਵਿਚ ਨਜ਼ਰ ਆਏਗੀ। ਮਹਾਰਾਜਾ ਦਲੀਪ ਸਿੰਘ ਪੰਜਾਬ ਦੇ ਆਖਰੀ ਰਾਜਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਸਨ।
ਨਸ਼ਾ ਤਸਕਰਾਂ 'ਤੇ ਅਦਾਲਤ ਨੇ ਵਿਖਾਈ ਸਖ਼ਤੀ, ਕੀਤੀ 10 ਸਾਲ ਕੈਦ
NEXT STORY