ਦਸੰਬਰ ਦੇ ਪਹਿਲੇ ਹਫ਼ਤੇ ਤੱਕ ਇਸਤਰੀ ਵਿੰਗ ਦਾ ਸੂਬਾ ਤੇ ਜ਼ਿਲਾ ਪੱਧਰੀ ਹੋਵੇਗਾ ਗਠਨ
ਹੁਸ਼ਿਆਰਪੁਰ (ਘੁੰਮਣ)-ਨਵਜੋਤ ਸਿੱਧੂ ਨੂੰ ਜੇਕਰ ਪਾਰਟੀ ਦਾ ਐਨਾ ਹੀ ਦਰਦ ਸੀ ਤਾਂ ਉਹ ਅੰਮ੍ਰਿਤਸਰ ’ਚੋਂ ਮੈਦਾਨ ਕਿਉਂ ਛੱਡ ਕੇ ਭੱਜਿਆ। ਜਦੋਂਕਿ ਉਸਦੀ ਪਾਰਟੀ ਦਾ ਲੀਡਰ ਹੀ ਉਥੋਂ ਚੋਣ ਲੜ ਰਿਹਾ ਸੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੀਬੀ ਜਗੀਰ ਕੌਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਤੇ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਹੁਸ਼ਿਆਰਪੁਰ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਪ੍ਰੈ¤ਸ ਕਾਨਫਰੰਸ ਦੌਰਾਨ ਕੀਤਾ। ਉਹ ਸ਼ਨੀਵਾਰ ਨੂੰ ਗੁਰਦੁਆਰਾ ਕਲਗੀਧਰ, ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਜ਼ਿਲਾ ਇਸਤਰੀ ਵਿੰਗ ਦੀ ਆਯੋਜਿਤ ਮੀਟਿੰਗ ਦੇ ਸਬੰਧ ’ਚ ਆਏ ਸਨ। ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਨੂੰ ਅਕਾਲੀ ਦਲ ’ਤੇ ਦੂਸ਼ਣਬਾਜੀ ਕਰਨ ਦੀ ਬਜਾਏ ਇੱਕਠੇ ਹੋ ਕੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਪਾਰਟੀਆਂ ਦਾ ਆਪਸ ਵਿਚ ਨਹੁੰ-ਮਾਸ ਦਾ ਰਿਸ਼ਤਾ ਹੈ ਤੇ ਕਿਸੇ ਵੀ ਆਗੂ ਨੂੰ ਪਾਰਟੀ ਜਾਂ ਇਕ-ਦੂਜੇ ਦੇ ਖਿਲਾਫ਼ ਬੋਲਣ ਤੋਂ ਸੰਕੋਚ ਕਰਨਾ ਚਾਹੀਦਾ ਹੈ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਮੈਂ ਸਮੁੱਚੇ ਪੰਜਾਬ ਅੰਦਰ ਇਸਤਰੀ ਵਿੰਗ ਦੀਆਂ ਮੀਟਿੰਗਾਂ ਕਰ ਰਹੀ ਹਾਂ ਤੇ ਜਲਦ ਹੀ ਇਸਦੇ ਸਟੇਟ ਬਾਡੀ ਅਤੇ ਜ਼ਿਲਾ ਪੱਧਰੀ ਢਾਂਚੇ ਦਾ ਗਠਨ ਨਵੰਬਰ ਦੇ ਅਖੀਰ ਜਾਂ ਦਸੰਬਰ ਦੇ ਸ਼ੁਰੂ ਵਿਚ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਔਰਤਾਂ ਦਾ ਅੱਜ ਸਮਾਜ ਵਿਚ ਵਿਸ਼ੇਸ਼ ਯੋਗਦਾਨ ਹੈ ਤੇ ਸਿੱਖ ਕੌਮ ’ਚ ਵੀ ਔਰਤਾਂ ਦਾ ਅਹਿਮ ਸਥਾਨ ਹੈ, ਜਿਨ੍ਹਾਂ ਨੇ ਕੌਮ ਲਈ ਕੁਰਬਾਨੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਔਰਤਾਂ ਵੱਡੀ ਵਿਚਾਰਧਾਰਾ ਰੱਖਣ ਤਾਂ ਜੋ ਸਮਾਜ ਨੂੰ ਸਹੀ ਸੇਧ ਮਿਲ ਸਕੇ।
ਇਸ ਮੌਕੇ ਸੋਹਣ ਸਿੰਘ ਠੰਡਲ ਕੈਬਨਿਟ ਮੰਤਰੀ ਪੰਜਾਬ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਜ਼ਿਲਾ ਪ੍ਰਧਾਨ ਤੇ ਵਿਧਾਇਕ, ਬੀਬੀ ਮਹਿੰਦਰ ਕੌਰ ਜੋਸ਼ ਮੁੱਖ ਪਾਰਲੀਮਾਨੀ ਸਕੱਤਰ, ਸਰਬਜੋਤ ਸਿੰਘ ਸਾਬੀ ਚੇਅਰਮੈਨ ਜ਼ਿਲਾ ਪ੍ਰੀਸ਼ਦ ਤੇ ਪ੍ਰਧਾਨ ਯੂਥ ਅਕਾਲੀ ਦਲ ਦੋਆਬਾ ਜ਼ੋਨ, ਲਖਵਿੰਦਰ ਸਿੰਘ ਲੱਖੀ ਸਾਬਕਾ ਚੇਅਰਮੈਨ, ਹਰਜਿੰਦਰ ਸਿੰਘ ਧਾਮੀ ਮੈਂਬਰ ਸ਼੍ਰੋਮਣੀ ਕਮੇਟੀ ਤੇ ਸਾਬਕਾ ਚੇਅਰਮੈਨ, ਬੀਬੀ ਸੁਖਦੇਵ ਕੌਰ ਸੱਲ੍ਹਾਂ ਚੇਅਰਮੈਨ ਤੇ ਸਾਬਕਾ ਪ੍ਰਧਾਨ ਇਸਤਰੀ ਵਿੰਗ, ਸਤਵਿੰਦਰਪਾਲ ਸਿੰਘ ਢੱਟ ਚੇਅਰਮੈਨ, ਅਵਤਾਰ ਸਿੰਘ ਜੌਹਲ ਕੌਮੀ ਸਲਾਹਕਾਰ ਯੂਥ ਅਕਾਲੀ ਦਲ, ਰਣਜੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਤਾਰਾ ਸਿੰਘ ਸੱਲ੍ਹਾਂ ਮੈਂਬਰ ਸ਼੍ਰੋਮਣੀ ਕਮੇਟੀ, ਕਰਮਬੀਰ ਸਿੰਘ ਘੁੰਮਣ ਜ਼ਿਲਾ ਪ੍ਰਧਾਨ ਐ¤ਸ. ਓ. ਵਾਈ ਤੇ ਕੌਮੀ ਜਨਰਲ ਸਕੱਤਰ ਯੂਥ ਵਿੰਗ, ਦਲੀਪ ਸਿੰਘ, ਸੁਰਜੀਤ ਕੌਰ, ਹਰਜਿੰਦਰ ਸਿੰਘ ਵਿਰਦੀ, ਅਮਰੀਕ ਸਿੰਘ ਆਦਿ ਸਮੇਤ ਵੱਡੀ ਗਿਣਤੀ ’ਚ ਅਕਾਲੀ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।
ਨਾਨਕ ਸ਼ਾਹੀ ਕੈਲੰਡਰ ’ਚ ਤਬਦੀਲੀ ਲਈ ਬਣੇ ਟੀਮ-ਗਿਆਨੀ ਗੁਰਬਚਨ ਸਿੰਘ (ਵੀਡੀਓ)
NEXT STORY