ਖੰਨਾ (ਵਿਪਨ): ਪੁਲਸ ਜ਼ਿਲ੍ਹਾ ਖੰਨਾ ਦੀ ਨਵੀਂ ਐੱਸ.ਐੱਸ.ਪੀ. ਡਾ. ਦਰਪਨ ਆਹਲੂਵਾਲੀਆ ਨੇ ਸੋਮਵਾਰ ਦੁਪਹਿਰ ਰਸਮੀ ਤੌਰ ’ਤੇ ਚਾਰਜ ਸੰਭਾਲਦੇ ਹੀ ਸਪੱਸ਼ਟ ਕਰ ਦਿੱਤਾ ਕਿ ਕਾਨੂੰਨ ਵਿਵਸਥਾ ਮਜ਼ਬੂਤ ਕਰਨਾ ਅਤੇ ਸਰਗਰਮ ਪੁਲਿਸਿੰਗ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ। ਚਾਰਜ ਲੈਣ ਦੇ ਪਹਿਲੇ ਹੀ ਦਿਨ ਉਹ ਅਚਾਨਕ ਫੀਲਡ ਵਿਚ ਨਿਕਲ ਪਏ।
ਉਨ੍ਹਾਂ ਨੇ ਅੱਧੀ ਰਾਤ ਨੂੰ ਦਿੱਲੀ–ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਖੰਨਾ ਸਥਿਤ ਪ੍ਰਿਸਟੀਨ ਮਾਲ ਦੇ ਸਾਹਮਣੇ ਲੱਗਣ ਵਾਲੇ ਹਾਈ-ਟੈੱਕ ਨਾਕੇ ਦਾ ਨਿੱਜੀ ਤੌਰ ’ਤੇ ਨਿਰੀਖਣ ਕੀਤਾ। ਐੱਸ.ਐੱਸ.ਪੀ. ਦੀ ਇਸ ਅਚਾਨਕ ਚੈਕਿੰਗ ਨਾਲ ਪੁਲਸ ਵਿਭਾਗ ਵਿਚ ਪੂਰੀ ਤਰ੍ਹਾਂ ਐਕਸ਼ਨ ਮੋਡ ਦਾ ਸੰਦੇਸ਼ ਗਿਆ।
ਪੰਜਾਬ ਪੁਲਸ ਨੂੰ ਦਿੱਲੀ ਸਪੀਕਰ ਦੀ ਦੋ ਟੁੱਕ: '3 ਦਿਨਾਂ 'ਚ ਦਿਓ ਜਵਾਬ, ਨਹੀਂ ਤਾਂ ਹੋਵੇਗੀ ਕਾਰਵਾਈ'
NEXT STORY