ਫਿਲੌਰ-ਫਿਲੌਰ ਦੇ ਪਿੰਡ ਪੰਜਢੇਰਾ 'ਚ ਇਕ ਲੜਕਾ ਦੂਜੀ ਜਾਤ ਦੀ ਕੁੜੀ ਨੂੰ ਭਜਾ ਕੇ ਲੈ ਗਿਆ ਅਤੇ ਉਸ ਨਾਲ ਲਵ ਮੈਰਿਜ ਕਰ ਲਈ, ਜਿਸ ਦੀ ਸਜ਼ਾ ਲੜਕੇ ਦੇ ਪਰਿਵਾਰ ਵਾਲਿਆਂ ਨੂੰ ਭੁਗਤਣੀ ਪਈ। ਪਿੰਡ ਦੀ ਪੰਚਾਇਤ ਨੇ ਲੜਕੇ ਦੇ ਪਰਿਵਾਰ ਵਾਲਿਆਂ ਨੂੰ ਘਰੋਂ ਬਾਹਰ ਕੱਢ ਦਿੱਤਾ ਅਤੇ ਉਨ੍ਹਾਂ ਨੂੰ ਸਮਾਨ ਵੀ ਨਹੀਂ ਚੁੱਕਣ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਫਿਲੌਰ ਦੇ ਪਿੰਡ ਪੰਜਢੇਰਾ 'ਚ ਨਿਤੀਸ਼ ਪਾਸਵਾਨ ਅਤੇ ਅੰਜਲੀ ਰਜਕ ਦਾ ਪਰਿਵਾਰ ਕਈ ਸਾਲਾਂ ਤੋਂ ਰਹਿ ਰਿਹਾ ਹੈ। ਅੰਜਲੀ ਅਤੇ ਨਿਤੀਸ਼ ਨੇ ਇੱਕੋ ਸਕੂਲ 'ਚੋਂ 12ਵੀਂ ਪਾਸ ਕੀਤੀ। ਪਿਛਲੇ ਚਾਰ ਸਾਲਾਂ ਤੋਂ ਉਨ੍ਹਾਂ ਦਾ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਜਦੋਂ ਅੰਜਲੀ ਨੇ ਆਪਣੇ ਘਰਦਿਆਂ ਨੂੰ ਇਸ ਬਾਰੇ ਦੱਸਿਆ ਤਾਂ ਘਰਦਿਆਂ ਨੇ ਇਹ ਕਹਿੰਦੇ ਹੋਏ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਨਿਤੀਸ਼ ਦੀ ਜਾਤ ਉਨ੍ਹਾਂ ਤੋਂ ਛੋਟੀ ਹੈ।
ਇਸ ਤੋਂ ਬਾਅਦ ਨਿਤੀਸ਼ ਅਤੇ ਅੰਜਲੀ ਨੇ ਭੱਜ ਕੇ ਅੰਮ੍ਰਿਤਸਰ ਦੀ ਇਕ ਅਦਾਲਤ 'ਚ ਕੋਰਟ ਮੈਰਿਜ ਕਰ ਲਈ। ਦੂਜੀ ਜਾਤ 'ਚ ਵਿਆਹ ਕਰਨ ਕਾਰਨ ਪਿੰਡ ਦੀ ਪੰਚਾਇਤ ਨੇ ਨਿਤੀਸ਼ ਦੇ ਜੱਦੀ ਘਰ ਨੂੰ ਤਾਲਾ ਲਗਾ ਦਿੱਤਾ ਅਤੇ ਉਸ ਦੇ ਘਰਦਿਆਂ ਨੂੰ ਸਮਾਨ ਤੱਕ ਨਹੀਂ ਚੁੱਕਣ ਦਿੱਤਾ। ਪੰਚਾਇਤ ਨੇ ਇਹ ਵੀ ਫੁਰਮਾਨ ਜਾਰੀ ਕੀਤਾ ਕਿ ਨਿਤੀਸ਼ ਅਤੇ ਅੰਜਲੀ ਨਾਲ ਰਿਸ਼ਤਾ ਨਾਲ ਜੋ ਕੋਈ ਵੀ ਰਿਸ਼ਤਾ ਰੱਖੇਗਾ, ਉਸ ਨੂੰ ਵੀ ਸਜ਼ਾ ਦਿੱਤੀ ਜਾਵੇਗੀ।
ਇਸ ਤੋਂ ਬਾਅਦ ਅੰਜਲੀ ਅਤੇ ਨਿਤੀਸ਼ ਨੇ ਇਸ ਦੇ ਖਿਲਾਫ ਪੁਲਸ ਨੂੰ ਸ਼ਿਕਾਇਤ ਕੀਤੀ ਤਾਂ ਪੁਲਸ ਨੇ ਪੰਚਾਇਤ ਨੂੰ ਥਾਣੇ ਬੁਲਾ ਕੇ ਆਪਣਾ ਫੈਸਲਾ ਵਾਪਸ ਲੈਣ ਲਈ ਕਿਹਾ ਅਤੇ ਅੰਜਲੀ ਅਤੇ ਨਿਤੀਸ਼ ਨੂੰ ਸੁਰੱਖਿਆ ਪ੍ਰਦਾਨ ਕੀਤਾ। ਫਿਲਹਾਲ ਪੰਚਾਇਤ ਨੇ ਇਸ 'ਤੇ ਵਿਚਾਰ ਕਰਨ ਦਾ ਸਮਾਂ ਮੰਗਿਆ ਹੈ।
ਲਗਨ ਸੱਚੀ ਹੋਵੇ ਤਾਂ ਕਿਸਮਤ ਬਦਲਦੇ ਦੇਰ ਨਹੀਂ ਲੱਗਦੀ (ਦੇਖੋ ਤਸਵੀਰਾਂ)
NEXT STORY