ਚੰਡੀਗੜ੍ਹ- ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕਿ ਜੇਕਰ ਤੁਸੀਂ ਕਿਸੇ ਚੀਜ਼ ਨੂੰ ਦਿਲੋਂ ਕਰਨ ਦੀ ਚਾਹ ਰੱਖਦੇ ਹੋ ਤੇ ਉਸ ਚੀਜ਼ ਨੂੰ ਹਾਸਲ ਕਰਨ ਲਈ ਜੀਅ ਤੋੜ ਮਿਹਨਤ ਕਰਦੇ ਹੋ ਤਾਂ ਤੁਹਾਨੂੰ ਉਹ ਚੀਜ਼ ਜ਼ਰੂਰ ਮਿਲਦੀ ਹੈ। ਕਰੋੜਪਤੀ ਬਣਨਾ ਕੋਈ ਬੱਚਿਆਂ ਦਾ ਖੇਡ ਨਹੀਂ ਹੈ ਪਰ ਇਕ ਆਦਮੀ ਦੀ ਲਗਨ ਨੇ ਉਸ ਨੂੰ 7 ਸਾਲਾਂ 'ਚ ਹੀ ਕਰੋੜਪਤੀ ਬਣਾ ਦਿੱਤਾ। ਇਕ ਸਿਵਲ ਇੰਜੀਨੀਅਰ ਸੱਤ ਸਾਲਾਂ 'ਚ ਕਰੋੜਪਤੀ ਬਣ ਗਿਆ। 10 ਮੁਰਾਹ ਮੱਝਾਂ ਦਾ ਕਾਰੋਬਾਰ ਸ਼ੁਰੂ ਕਰਨ ਵਾਲੇ ਸਿਵਲ ਇੰਜੀਨੀਅਰ ਬਲਜੀਤ ਸਿੰਘ ਦੇ ਕੋਲ ਅੱਜ ਇਕ ਹਜ਼ਾਰ ਤੋਂ ਜ਼ਿਆਦਾ ਮੱਝਾਂ ਹਨ। ਉਹ ਸੀ. ਆਈ. ਆਈ. ਏਗ੍ਰੋਟੇਕ 'ਚ ਪਹੁੰਚੇ ਹਨ। ਉਨ੍ਹਾਂ ਦਾ ਸਲਾਨਾ ਕਾਰੋਬਾਰ 150 ਕਰੋੜ ਰੁਪਏ ਤੋਂ ਜ਼ਿਆਦਾ ਹੈ।
ਹਰਿਆਣਾ ਦੇ ਜੀਦ ਜ਼ਿਲੇ ਦੇ 51 ਸਾਲ ਦਾ ਬਲਜੀਤ ਸਿੰਘ ਰੇਡੂ ਦੱਸਦੇ ਹਨ। ਉਨ੍ਹਾਂ ਨੇ ਮੁਰਗੀਪਾਲਨ ਲਈ ਹੈਚਰੀ ਬਿਜ਼ਨੈਸ ਸ਼ੁਰੂ ਕੀਤਾ। ਫਿਰ 2006 'ਚ 10 ਮੁਰਾਹਾਂ ਮੱਝਾਂ ਦੇ ਨਾਲ ਡੇਅਰੀ ਕਾਰੋਬਾਰ ਦੀ ਸ਼ੁਰੂਆਤ ਕੀਤੀ। ਹੁਣ ਜੀਦ 'ਚ ਹੀ ਇਕ ਮਿਲਕ ਪਲਾਂਟ ਬਣਾ ਲਿਆ ਹੈ। 14000 ਹਜ਼ਾਰ ਦੁੱਧ ਉਤਪਾਦਕ ਉਨ੍ਹਾਂ ਨਾਲ ਜੁੜੇ ਹਨ। ਪੂਰੇ ਹਰਿਆਣੇ 'ਚ ਉਨ੍ਹਾਂ ਦੇ 120 ਬੂਥ ਹਨ। ਬਲਜੀਤ ਸਿੰਘ ਨੇ ਦੱਸਿਆ ਕਿ ਮੁਰਾਹਾਂ ਮੱਝ ਦੀ ਕੀਮਤ ਲੱਖਾਂ 'ਚ ਹੈ। ਉਨ੍ਹਾਂ ਨੇ 2 ਮਹੀਨਿਆਂ ਪਹਿਲੇ ਆਂਧਰਾ ਪ੍ਰਦੇਸ਼ ਦੇ ਇਕ ਕਾਰੋਬਾਰੀ ਨੂੰ ਮੁਰਾਹ ਮੱਝ ਦੀ ਕਟੜੀ 11 ਲੱਖ ਰੁਪਏ 'ਚ ਵੇਚੀ ਗਈ ਸੀ। ਹਰਿਆਣਾ 'ਚ ਇਕ ਕਿਸਾਨ ਇਸ ਨਸਲ ਦੀ ਮੱਝ 25 ਲੱਖ ਰੁਪਏ 'ਚ ਵੇਚ ਚੁੱਕਿਆ ਹੈ।
ਹਾਈਕਮਾਨ ਨੇ ਮੈਨੂੰ ਤੇ ਨਵਜੋਤ ਕੌਰ ਨੂੰ ਬਿਆਨਬਾਜ਼ੀ ਤੋਂ ਨਹੀਂ ਰੋਕਿਆ : ਸਿੱਧੂ
NEXT STORY