ਨਵੀਂ ਦਿੱਲੀ/ਕੈਲੀਫੋਰਨੀਆ- ਇਕ ਸਨਸਨੀਖੇਜ ਵੀਡੀਓ ਤੋਂ ਖੁਲਾਸਾ ਹੋਇਆ ਹੈ ਕਿ ਸਵੀਮਿੰਗ ਪੁੱਲ ’ਚ ਜਾਣ ਤੋਂ ਇਨਕਾਰ ਕਰਨ ’ਤੇ ਇਕ ਜਿਮ ਅਧਿਆਪਕ ਨੇ ਲੜਕੀ ਨਾਲ ਬੇਰਹਿਮੀ ਨਾਲ ਵਤੀਰਾ ਕੀਤਾ। ਵੀਡੀਓ ’ਚ ਦਿਖਾਇਆ ਗਿਆ ਹੈ ਕਿ ਜਿਮ ਅਧਿਆਪਕ ਇਕ 14 ਸਾਲਾ ਲੜਕੀ ਨੂੰ ਛੱਤ ਤੋਂ ਬੁਰੀ ਤਰ੍ਹਾਂ ਘਸੀਟਦੇ ਹੋਏ ਖਿੱਚ ਰਹੇ ਹਨ। ਲੜਕੀ ਨੇ ਸਵੀਮਿੰਗ ਪੁੱਲ ’ਚ ਜਾਣ ਤੋਂ ਇਸ ਲਈ ਇਨਕਾਰ ਕੀਤਾ ਸੀ ਕਿ ਉਹ ਸੁੱਕੇ ਹੋਏ ਵਾਲਾਂ ਨੂੰ ਦੁਬਾਰਾ ਗਿੱਲਾ ਨਹੀਂ ਕਰਨਾ ਚਾਹੁੰਦੀ ਸੀ। ਕੈਲੀਫੋਰਨੀਆ ’ਚ ਅਧਿਆਪਕ ਨੂੰ ਹੁਣ ਗੰਭੀਰ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੋਸ਼ੀ ਡੇਨੀ ਪੀਟਰਸਨ ਐਡੀਸਨ ਹਾਈ ਸਕੂਲ ’ਚ ਅਧਿਆਪਕ ਸੀ। 21 ਨਵੰਬਰ ਨੂੰ ਜਾਰੀ ਕੀਤੇ ਵੀਡੀਓ ਨੂੰ ਹੁਣ ਤੱਕ 13 ਲੱਖ ਤੋਂ ਵਧ ਲੋਕ ਦੇਖ ਚੁੱਕੇ ਹਨ।
ਲੜਕੀ ਨੇ ਅਧਿਆਪਕ ਨੂੰ ਦੱਸਿਆ ਸੀ ਕਿ ਉਸ ਦੇ ਵਾਲ ਧੋਤੇ ਹੋਏ ਹਨ ਅਤੇ ਉਸ ਨੇ ਰਾਤ ਨੂੰ ਇਕ ਈਵੈਂਟ ’ਚ ਜਾਣਾ ਹੈ। ਲੜਕੀ ਨੇ ਸ਼ਾਰਟ ਅਤੇ ਬਿਕਨੀ ਬਰਾਅ ਪਾ ਰੱਖੀ ਸੀ ਜਦੋਂ ਅਧਿਆਪਕ ਉਸ ਨੂੰ ਬੁਰੀ ਤਰ੍ਹਾਂ ਘਸੀਟ ਰਿਹਾ ਸੀ। ਵੀਡੀਓ ’ਚ ਦਿਖਾਇਆ ਗਿਆ ਹੈ ਕਿ ਦੋਹਾਂ ’ਤੇ ਇਕ ਤੀਜਾ ਵਿਅਕਤੀ ਪਾਣੀ ਸੁੱਟ ਰਿਹਾ ਹੈ। ਲੜਕੀ ਨੇ ਇਕ ਇੰਟਰਵਿਊ ’ਚ ਕਿਹਾ ਕਿ ਵੀਡੀਓ ਮੈਨੂੰ ਕਾਫੀ ਪਰੇਸ਼ਾਨ ਕਰ ਰਿਹਾ ਹੈ, ਮੈਨੂੰ ਗੁੱਸਾ ਆ ਰਿਹਾ ਹੈ। ਅਧਿਆਪਕ ਨੇ ਸਾਰਿਆਂ ਦੇ ਸਾਹਮਣੇ ਉਸ ਦੇ ਉ¤ਪਰ ਹੱਥ ਰੱਖਿਆ। ਉਸ ਦੀ ਮਾਂ ਸੁਸੀ ਗਾਰਸੀਆ ਨੇ ਕਿਹਾ ਕਿ ਜਦੋਂ ਤੁਸੀਂ ਆਪਣੇ ਬੱਚੇ ਨੂੰ ਸਕੂਲ ਭੇਜਦੇ ਹੋ ਤਾਂ ਕਿਸੇ ਅਧਿਆਪਕ ਤੋਂ ਅਜਿਹੇ ਵਤੀਰੇ ਦੀ ਆਸ ਨਹੀਂ ਕਰਦੇ।
ਜਦੋਂ ਅਧਿਆਪਕ ਉਸ ਨੂੰ ਘਸੀਟ ਰਿਹਾ ਸੀ, ਲੜਕੀ ਵਾਰ-ਵਾਰ ਕਹਿ ਰਹੀ ਸੀ, ਮੇਰਾ ਟਾਪ ਹੇਠਾਂ ਡਿੱਗ ਰਿਹਾ ਹੈ। ਸੋਮੇਰਾ ਨੇ ਕਿਹਾ,‘‘ਨਹੀਂ ਮਤਲਬ ਨਹੀਂ ਹੁੰਦਾ ਹੈ। ਸਟਾਪ ਮਤਲਬ ਸਟਾਪ। ਅਧਿਆਪਕ ਨੇ ਉਸ ਨਾਲ ਬਦਸਲੂਕੀ ਪੂਰੇ 2 ਮਿੰਟ ਤੱਕ ਜਾਰੀ ਰੱਖੀ। ਲੜਕੀ ਦੇ ਪੈਰ ਬੁਰੀ ਤਰ੍ਹਾਂ ਛਿੱਲ ਗਏ ਹਨ। ਉਹ ਹੁਣ ਅਧਿਆਪਕ ਉ¤ਪਰ ਮੁਕੱਦਮਾ ਦਾਇਰ ਕਰਨ ਦੀ ਤਿਆਰੀ ਕਰ ਰਹੀ ਹੈ। ਜਦੋਂ ਕਿ ਅਧਿਆਪਕ ਪੀਟਰਸਨ ਉਸ ਸਕੂਲ ’ਚ ਕਰੀਬ 10 ਸਾਲਾਂ ਤੋਂ ਅਧਿਆਪਕ ਦੇ ਰੂਪ ’ਚ ਕੰਮ ਕਰ ਰਿਹਾ ਸੀ, ਉਸ ਨੂੰ ਘਟਨਾ ਸਾਹਮਣੇ ਆਉਣਦੇ ਤੁਰੰਤ ਬਾਅਦ ਇਕ ਮਹੀਨੇ ਦੀ ਛੁੱਟੀ ’ਤੇ ਭੇਜ ਦਿੱਤਾ ਗਿਆ ਪਰ ਸੈਲਰੀ ਮਿਲਦੀ ਰਹੀ। ਬਾਅਦ ’ਚ ਉਸ ਨੂੰ ਇਕ ਦੂਜੇ ਕੈਂਪਸ ’ਚ ਟਰਾਂਸਫਰ ਕਰ ਦਿੱਤਾ ਗਿਆ।
ਦਾਜ 'ਚ ਸਵੀਫਟ ਕਾਰ ਨਾ ਦੇਣ 'ਤੇ ਨੂੰਹ ਨੂੰ ਘਰੋਂ ਕੱਢਿਆ
NEXT STORY