ਫਰੀਦਾਬਾਦ- ਦਾਜ 'ਚ ਸਵੀਫਟ ਕਾਰ ਅਤੇ ਨਕਦੀ ਦੀ ਮੰਗ ਪੂਰੀ ਨਾ ਹੋਣ 'ਤੇ ਐਸ. ਜੀ. ਐੱਮ ਨਗਰ 'ਚ ਰਹਿਣ ਵਾਲੀ ਇਕ ਵਿਆਹੁਤਾ ਨੂੰ ਸਹੁਰੇ ਵਾਲਿਆਂ ਨੇ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ। ਥਾਣਾ ਐੱਸ. ਜੀ. ਐੱਮ ਨਗਰ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
ਪੁਲਸ ਮੁਤਾਬਕ ਐੱਸ. ਜੀ. ਐੱਮ ਨਗਰ 'ਚ ਰਹਿਣ ਵਾਲੀ ਨੇਹਾ ਨੇ ਆਪਣੀ ਸ਼ਿਕਾਇਤ 'ਚ ਕਿਹਾ ਹੈ ਕਿ ਉਸ ਦਾ ਵਿਆਹ ਫਰਵਰੀ 2014 ਨੂੰ ਸੈਕਟਰ 18 'ਚ ਰਹਿਣ ਵਾਲੇ ਧੀਰਜ ਨਾਲ ਹੋਇਆ ਸੀ। ਵਿਆਹ ਦੌਰਾਨ ਉਸ ਦੇ ਮਾਇਕੇ ਵਾਲਿਆਂ ਨੇ ਕਾਫੀ ਕੁਝ ਦਿੱਤਾ ਪਰ ਸਹੁਰੇ ਵਾਲੇ ਖੁਸ਼ ਨਹੀਂ ਸਨ। ਵਿਆਹ ਦੇ ਕੁਝ ਦਿਨਾਂ ਬਾਅਦ ਹੀ ਸਹੁਰੇ ਵਾਲਿਆਂ ਨੇ ਉਸ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਸਹੁਰੇ ਵਾਲੇ ਦਾਜ 'ਚ ਸਵੀਫਟ ਕਾਰ ਅਤੇ ਨਕਦੀ ਦੀ ਮੰਗ ਕਰ ਰਹੇ ਸਨ। ਮਾਇਕੇ ਵਾਲਿਆਂ ਨੇ ਮੰਗ ਨੂੰ ਪੂਰਾ ਕਰਨ 'ਚ ਅਸਮਰਥਤਾ ਜਤਾਈ। ਜਿਸ ਤੋਂ ਨਾਰਾਜ਼ ਹੋ ਕੇ ਸਹੁਰੇ ਵਾਲਿਆਂ ਨੇ ਉਸ ਨੂੰ ਘਰੋਂ ਕੱਢ ਦਿੱਤਾ। ਪੁਲਸ ਨੇ ਉਸ ਦੀ ਪਤੀ ਧੀਰਜ, ਸਹੁਰਾ ਤਿਲਕਰਾਜ, ਸੱਸ ਨੀਲਮ, ਦੇਵਰ ਵਿਕਾਸ ਤੇ ਨੀਰਜ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਖਰਾਬ ਹਾਲਤ 'ਚ ਘਰ 'ਚੋਂ ਬਰਾਮਦ ਹੋਈਆਂ ਮਾਂ ਅਤੇ ਬੱਚਿਆਂ ਦੀਆਂ ਲਾਸ਼ਾਂ
NEXT STORY