ਕਮੀਆਂ ਕੱਢਣ ਵਾਲੇ ਨਜ਼ਰੀਏ ਕਾਰਨ ਸਾਰਿਆਂ ਵਿਚੋਂ ਕਮੀਆਂ ਕੱਢਣਾ ਇਕ ਸੁਭਾਅ ਜਿਹਾ ਬਣ ਜਾਂਦਾ ਹੈ। ਫਿਰ ਵਿਅਕਤੀ ਕੁਝ ਵੀ ਬੁਰਾ ਹੋਣ ਦਾ ਦੋਸ਼ ਰੱਬ 'ਤੇ ਮੜ੍ਹ ਦਿੰਦਾ ਹੈ। ਉਹ ਕਹਿੰਦਾ ਹੈ ਕਿ ਮੈਂ ਰੱਬ ਦਾ ਇੰਨਾ ਪੂਜਾ-ਪਾਠ ਕੀਤਾ ਅਤੇ ਬਦਲੇ ਵਿਚ ਉਸ ਨੇ ਮੈਨੂੰ ਇਹ ਪ੍ਰੇਸ਼ਾਨੀਆਂ ਦਿੱਤੀਆਂ ਪਰ ਇਸ ਤੋਂ ਉਲਟ ਜਦੋਂ ਕੁਝ ਚੰਗਾ ਹੁੰਦਾ ਹੈ ਤਾਂ ਉਹ ਖੁਦ ਨੂੰ ਹੀ ਸ਼ਾਬਾਸ਼ੀ ਦਿੰਦਾ ਹੈ। ਇਹ ਹਮੇਸ਼ਾ ਕਮੀਆਂ ਕੱਢਣ ਵਾਲਾ ਨਜ਼ਰੀਆ ਸਾਡੇ ਹੰਕਾਰ ਨੂੰ ਵਧਾਈ ਰੱਖਦਾ ਹੈ। ਇਹ ਹੰਕਾਰ ਸਹੀ ਤੇ ਗਲਤ ਦਰਮਿਆਨ ਫਰਕ ਕਰਨ ਦੀ ਸਾਡੀ ਸਮਰੱਥਾ ਖਤਮ ਕਰ ਦਿੰਦਾ ਹੈ। ਅਜਿਹੀ ਹਾਲਤ 'ਚ ਵਿਅਕਤੀ ਸੱਚ ਤੇ ਝੂਠ 'ਚ ਫਰਕ ਨਹੀਂ ਕਰ ਸਕਦਾ ਅਤੇ ਉਸ ਦਾ ਗਿਆਨ ਨਸ਼ਟ ਹੋ ਜਾਂਦਾ ਹੈ। ਅਜਿਹਾ ਹੁੰਦਿਆਂ ਹੀ ਦਿਮਾਗ ਭੁਲੇਖਿਆਂ ਨਾਲ ਭਰ ਜਾਂਦਾ ਹੈ, ਜਿਸ ਨਾਲ ਵਿਅਕਤੀ ਦਾ ਨਾਸ਼ ਹੋ ਜਾਂਦਾ ਹੈ। ਇਸ ਲਈ ਜੇ ਸਾਡੇ ਅੰਦਰ ਹਰ ਪ੍ਰੇਸ਼ਾਨੀ ਦਾ ਦੋਸ਼ ਕਿਸੇ ਨਾ ਕਿਸੇ 'ਤੇ ਪਾ ਦੇਣ ਦੀ ਆਦਤ ਹੈ ਤਾਂ ਉਸ ਨੂੰ ਬਦਲਣ 'ਚ ਹੀ ਸਾਡੀ ਭਲਾਈ ਹੈ। ਕਿਸੇ 'ਤੇ ਵੀ ਦੋਸ਼ ਲਗਾਉਣਾ ਬੰਦ ਕਰ ਦਿਓ। ਇੰਝ ਕਰਨ ਨਾਲ ਸਾਡੇ ਅੰਦਰੋਂ ਗੁੱਸਾ ਖਤਮ ਹੋਵੇਗਾ ਤੇ ਸਾਰਿਆਂ ਲਈ ਪਿਆਰ ਪੈਦਾ ਹੋਣ ਲੱਗੇਗਾ।
ਹੋਸ਼ ਵਾਲਾ ਕਦੇ ਘੁਮੰਡ ਨਹੀਂ ਕਰਦਾ
NEXT STORY