ਮਾਲੇਰਕੋਟਲਾ/ਅਮਗਗੜ (ਸ਼ਹਾਬੂਦੀਨ, ਜ਼ਹੂਰ, ਜੋਸ਼ੀ) - ਅੱਜ ਇਥੇ ਖੰਨਾ ਰੋਡ 'ਤੇ ਪਿੰਡ ਖਾਨਪੁਰ ਮੰਡੀਆਂ ਨੇੜੇ ਦੋ ਕੈਂਟਰਾਂ ਵਿਚਕਾਰ ਹੋਈ ਸਿੱਧੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਚੌਕੀ ਜੋੜੇਪੁਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਖਾਨਪੁਰ ਮੰਡੀਆਂ ਨੇੜੇ ਮੋੜ 'ਤੇ ਖੰਨਾ ਵਲੋਂ ਆ ਰਹੇ ਇਕ ਕੈਂਟਰ ਟੈਂਪੂ ਦੀ ਮਾਲੇਰਕੋਟਲਾ ਤੋਂ ਜਾ ਰਹੇ ਇਕ ਕੈਂਟਰ ਨਾਲ ਸਿੱਧੀ ਟੱਕਰ ਹੋ ਗਈ। ਜਿਸ ਨਾਲ ਇਕ ਕੈਂਟਰ (ਟੈਂਪੂ) ਦੇ ਡਰਾਈਵਰ ਤੇ ਕੰਡਕਟਰ ਹਰਬੰਸ ਸਿੰਘ ਪੁੱਤਰ ਚੰਨਣ ਸਿੰਘ ਅਤੇ ਬੂਟਾ ਸਿੰਘ ਪੁੱਤਰ ਬਲੋਰ ਸਿੰਘ ਵਾਸੀ ਬਠਿੰਡਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸਾਗ੍ਰਸਤ ਵਾਹਨ ਤੇਜ਼ ਰਫਤਾਰ ਹੋਣ ਕਾਰਨ ਟੱਕਰ ਇੰਨੀ ਭਿਆਨਕ ਸੀ ਕਿ ਇਕ ਕੈਂਟਰ ਪਲਟ ਗਿਆ ਅਤੇ ਦੂਜਾ ਕੈਂਟਰ ਇਸ ਹਾਦਸੇ 'ਚ ਬੁਰੀ ਤਰ੍ਹਾਂ ਚਕਨਾਚੂਰ ਹੋ ਗਿਆ। ਮੌਕੇ 'ਤੇ ਪੁੱਜੇ ਪੁਲਸ ਚੌਕੀ ਜੋੜੇਪੁਲ ਦੇ ਇੰਚਾਰਜ ਸੁਖਦੀਪ ਸਿੰਘ ਨੇ ਘਟਨਾ ਦਾ ਜਾਇਜ਼ਾ ਲੈਣ ਉਪਰੰਤ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਲਿਆਂਦਾ। ਜਿਥੇ ਕਿ ਪੋਸਟਮਾਰਟਮ ਉਪਰੰਤ ਲਾਸ਼ਾਂ ਵਾਰਿਸਾਂ ਨੂੰ ਸੌਂਪ ਦਿੱਤੀਆਂ ਗਈਆਂ। ਹਾਦਸਾਗ੍ਰਸਤ ਦੂਜੇ ਕੈਂਟਰ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਦੂਜੇ ਕੈਂਟਰ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵਿਧਾਇਕਾ ਦੀ ਕੋਠੀ ਅੱਗੇ ਲਾਇਆ ਧਰਨਾ
NEXT STORY