ਸੰਗਰੂਰ- ਸੰਗਰੂਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਪਿਛਲੇ 6 ਮਹੀਨੇ 'ਚ ਐਮ. ਪੀ ਫੰਡ 'ਚੋਂ ਵੱਖ ਵੱਖ ਸੰਸਥਾਵਾਂ ਨੂੰ ਦਿੱਤੇ ਗਏ 53.94 ਲੱਖ ਰੁਪਏ ਦਾ ਹਿਸਾਬ ਆਪਣੇ ਫੇਸਬੁੱਕ ਪੇਜ਼ 'ਤੇ ਸਾਂਝਾ ਕੀਤਾ ਹੈ। ਭਗਵੰਤ ਮਾਨ ਦੇ ਅਧਿਕਾਰਕ ਲੈਟਰ ਪੈਡ 'ਤੇ ਲਿਖੇ ਗਏ ਇਸ ਹਿਸਾਬ 'ਚ ਦੱਸਿਆ ਗਿਆ ਹੈ ਕਿ ਭਗਵੰਤ ਮਾਨ ਨੇ ਕਿਸੇ ਪਿੰਡ ਦੀ ਪੰਚਾਇਤ ਤੇ ਕਿਸ ਗੈਰ ਸਰਕਾਰੀ ਸੰਸਥਾ ਨੂੰ ਕਿੰਨੇ ਪੈਸੇ ਦਿੱਤੇ ਹਨ। ਇਕ ਲੋਕ ਸਭਾ ਮੈਂਬਰ ਨੂੰ ਹਰ ਸਾਲ ਵਿਕਾਸ ਕਾਰਜਾਂ ਲਈ 5 ਕਰੋੜ ਰੁਪਏ ਦਾ ਫੰਡ ਮਿਲਦਾ ਹੈ ਅਤੇ ਲੋਕ ਸਭਾ ਮੈਂਬਰ ਆਪਣੇ ਅਖਤਿਆਰ ਦੇ ਹਿਸਾਬ ਨਾਲ ਵੱਖ ਵੱਖ ਪਿੰਡਾਂ, ਸ਼ਹਿਰਾਂ ਅਤੇ ਹੋਰ ਗੈਰ ਸਰਕਾਰੀ ਸੰਸਥਾਵਾਂ ਨੂੰ ਇਸ ਫੰਡ ਨਾਲ ਵਿੱਤੀ ਮਦਦ ਦਿੰਦੇ ਹਨ। ਹਾਂਲਾਕਿ ਭਗਵੰਤ ਮਾਨ ਨੇ ਪਿਛਲੇ 6 ਮਹੀਨੇ 'ਚ ਆਪਣੇ ਅਖਤਿਆਰੀ ਫੰਡ 'ਚੋਂ ਜਾਰੀ ਕੀਤੇ ਗਏ 54 ਲੱਖ ਰੁਪਏ ਦਾ ਹਿਸਾਬ ਦਿੱਤਾ ਹੈ ਜਿਹੜਾ ਕਿ ਸਾਲ 'ਚ ਇਕ ਲੋਕ ਸਭਾ ਮੈਂਬਰ ਨੂੰ ਕੁੱਲ ਮਿਲਣ ਵਾਲੀ 5 ਕਰੋੜ ਰੁਪਏ ਦੀ ਰਕਮ ਦਾ ਕਰੀਬ 11 ਫੀਸਦੀ ਬਣਦਾ ਹੈ। ਭਗਵੰਤ ਮਾਨ ਨੇ ਆਪਣੀ ਫੇਸਬੁੱਕ 'ਤੇ ਲਿਖਿਆ ਹੈ ਕਿ ਇਸ ਬਾਰੇ ਵਿਚ ਹੋਰ ਜਾਣਕਾਰੀ ਵੀ ਜਲਦ ਹੀ ਸਾਂਝੀ ਕੀਤੀ ਜਾਵੇਗੀ। ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਪੰਜਾਬ ਦਾ ਕੋਈ ਲੋਕ ਸਭਾ ਮੈਂਬਰ ਆਪਣੀ ਅਖਤਿਆਰੀ ਫੰਡ 'ਚੋਂ ਖਰਚ ਕੀਤੇ ਗਏ ਪੈਸੇ ਦਾ ਹਿਸਾਬ ਜਨਤਕ ਕਰ ਰਿਹਾ ਹੈ। ਭਗਵੰਤ ਮਾਨ ਨੇ ਲਿਖਿਆ ਹੈ ਕਿ ਉਹ ਆਉਣ ਵਾਲੇ ਪੰਜ ਸਾਲਾਂ 'ਚ ਹਰ ਸਾਲ ਮਿਲਣ ਵਾਲੇ ਪੰਜ ਕਰੋੜ ਰੁਪਏ ਦਾ ਹਿਸਾਬ ਜਨਤਾ ਨਾਲ ਇਸ ਢੰਗ ਨਾਲ ਸਾਂਝਾ ਕਰਨਗੇ।
ਬਜ਼ੁਰਗ ਨੂੰ ਬੰਦੀ ਬਣਾ ਕੇ ਘਰ ਲੁੱਟਿਆ (ਦੇਖੋ ਤਸਵੀਰਾਂ)
NEXT STORY