ਬਰੇਲੀ- ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ 'ਚ ਬਲਾਤਕਾਰ ਦਾ ਵਿਰੋਧ ਕਰਨ 'ਤੇ ਜ਼ਿੰਦਾ ਸਾੜੀ ਗਈ 15 ਸਾਲਾ ਲੜਕੀ ਦੀ ਐਤਵਾਰ ਨੂੰ ਹਸਪਤਾਲ 'ਚ ਮੌਤ ਹੋ ਗਈ। ਸ਼ਾਹਜਹਾਂਪੁਰ ਦੇ ਖੁਦਾਗੰਜ 'ਚ 6 ਲੜਕਿਆਂ ਨੇ ਇਸ ਲੜਕੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਵਿਰੋਧ ਕਰਨ 'ਤੇ ਸਾਰੇ ਦੋਸ਼ੀਆਂ ਨੇ ਉਸ 'ਤੇ ਮਿੱਟੀ ਦਾ ਤੇਲ ਸੁੱਟ ਕੇ ਅੱਗ ਦੇ ਹਵਾਲੇ ਕਰ ਦਿੱਤਾ।
ਲੜਕੀ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਸ਼ਾਹਜਹਾਂਪੁਰ ਮੈਡੀਕਲ ਕਾਲਜ 'ਚ ਭਰਤੀ ਕਰਵਾਇਆ ਸੀ ਪਰ 2 ਦਿਨ ਬਾਅਦ ਉਸ ਨੂੰ ਬਰੇਲੀ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਦੋਂ ਉਸ ਦੀ ਹਾਲਤ ਹੋਰ ਵਿਗੜਨ ਲੱਗੀ ਤਾਂ ਹਸਪਤਾਲ ਨੇ ਉਸ ਨੂੰ ਲਖਨਊ ਲਿਜਾਉਣ ਦੀ ਸਲਾਹ ਦਿੱਤੀ। ਲੜਕੀ ਦੇ ਘਰ ਵਾਲੇ ਉਸ ਨੂੰ ਬਰੇਲੀ ਦੇ ਇਕ ਨਿੱਜੀ ਹਸਪਤਾਲ 'ਚ ਲੈ ਗਏ, ਕਿਉਂਕਿ ਉਹ ਹਸਪਤਾਲ ਕਰੀਬ ਸਨ। ਜ਼ਿਲਾ ਪ੍ਰਸ਼ਾਸਨ ਅਤੇ ਸਥਾਨਕ ਸੰਗਠਨਾਂ ਨੇ ਲੜਕੀ ਦੇ ਘਰ ਵਾਲਿਆਂ ਨੂੰ ਹਸਪਤਾਲ ਦਾ ਬਿੱਲ ਚੁਕਾਉਣ 'ਚ ਮਦਦ ਕੀਤੀ। ਸਾਰੇ 6 ਦੋਸ਼ੀਆਂ 'ਤੇ ਹੁਣ ਕਤਲ ਦਾ ਮਾਮਲਾ ਵੀ ਦਰਜ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 26/11 ਦੀ 6ਵੀਂ ਬਰਸੀ 'ਤੇ ਦਿੱਤੀ ਸ਼ਰਧਾਂਜਲੀ
NEXT STORY