ਚੰਡੀਗੜ੍ਹ : ਹਵਸ 'ਚ ਅੰਨ੍ਹੇ ਪਿਓ ਵਲੋਂ ਆਪਣੀ ਹੀ ਧੀ ਨਾਲ ਲਗਾਤਾਰ ਇਕ ਸਾਲ ਤੋਂ ਬਲਾਤਕਾਰ ਕੀਤੇ ਜਾਣ ਅਤੇ ਦੋ ਵਾਰ ਅਬਾਰਸ਼ਨ ਕਰਵਾਏ ਜਾਣ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਇਕ ਪ੍ਰਾਈਵੇਟ ਸਕੂਲ ਵਿਚ ਪੜ੍ਹਨ ਵਾਲੀ 11ਵੀਂ ਦੀ ਵਿਦਿਆਰਥਣ ਮੰਗਲਵਾਰ ਸਵੇਰੇ 9 ਵਜੇ ਆਪਣੀ ਕਲਾਸ ਇੰਚਾਰਜ ਦੇ ਗਲੇ ਲੱਗ ਕੇ ਜ਼ੋਰ-ਜ਼ੋਰ ਨਾਲ ਰੋਣ ਲੱਗ ਪਈ। ਜਦੋਂ ਜ਼ੋਰ ਦੇਣ 'ਤੇ ਅਧਿਆਪਕ ਵਲੋਂ ਉਸ ਤੋਂ ਰੋਣ ਦਾ ਕਾਰਨ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਸ ਨੂੰ ਪ੍ਰਿੰਸੀਪਲ ਦੇ ਰੂਮ 'ਚ ਲੈ ਜਾਣ।
ਪ੍ਰਿੰਸੀਪਲ ਦੇ ਸਾਹਮਣੇ ਵਿਦਿਆਰਥਣ ਨੇ ਕਿਹਾ ਕਿ 'ਮੇਰੇ ਪਾਪਾ ਨੂੰ ਪੁਲਸ ਤੋਂ ਫੜਵਾ ਦਿਓ, ਉਹ ਮੇਰੇ ਨਾਲ ਲਗਾਤਾਰ ਇਕ ਸਾਲ ਤੋਂ ਰੇਪ ਕਰ ਰਹੇ ਹਨ। ਬੱਚੀ ਨੇ ਰੋ-ਰੋ ਕੇ ਆਪਣੀ ਨਾਲ ਹੋਈ ਸਾਰੀ ਦਰਿੰਦਗੀ ਬਿਆਨ ਕਰ ਦਿੱਤੀ ਕਿ ਕਿਵੇਂ ਉਸ ਨਾਲ ਸਾਰੀ ਰਾਤ ਸਭ ਕੁੱਝ ਹੁੰਦਾ ਸੀ। ਇੰਨਾ ਹੀ ਨਹੀਂ ਹਵਸ 'ਚ ਅੰਨ੍ਹਾ ਪਿਓ ਦੋ ਵਾਰ ਉਸ ਮਾਸੂਮ ਦਾ ਆਬੋਰਸ਼ਨ ਵੀ ਕਰਵਾ ਚੁੱਕਾ ਹੈ। ਪਿਓ ਵਲੋਂ ਹੁੰਦੀ ਦਰਿੰਦਗੀ ਬਾਰੇ ਜਦੋਂ ਉਸ ਨੇ ਆਪਣੇ ਚਚੇਰੇ ਭਰਾ ਨੂੰ ਦੱਸਿਆ ਤਾਂ ਪਹਿਲਾਂ ਤਾਂ ਉਸ ਨੇ ਆਪਣੇ ਤਾਏ ਨੂੰ ਫਟਕਾਰ ਲਗਾਈ ਪਰ ਬਾਅਦ ਵਿਚ ਉਹ ਵੀ ਤਾਏ ਦੇ ਨਕਸ਼ੇ ਕਦਮਾਂ 'ਤੇ ਤੁਰ ਪਿਆ।
ਭਰਾ ਤੇ ਪਿਓ ਵਲੋਂ ਹੁੰਦੇ ਦੋਹਰੇ ਜ਼ੁਲਮ ਦਾ ਬੰਨ੍ਹ ਆਖਰ ਟੁੱਟ ਹੀ ਗਿਆ ਅਤੇ ਦਰਿੰਦੇ ਪਿਓ ਦੀ ਗ੍ਰਿਫਤਾਰੀ ਹੋ ਗਈ ਪਰ ਭਰਾ ਫਰਾਰ ਦੱਸਿਆ ਜਾ ਰਿਹਾ ਹੈ। ਲੜਕੀ ਆਪਣੇ ਘਰ ਵਿਚ ਸਭ ਤੋਂ ਵੱਡੀ ਹੈ ਅਤੇ ਉਸ ਦਾ ਇਕ ਛੋਟਾ ਭਰਾ ਅਤੇ ਇਕ ਭੈਣ ਵੀ ਹੈ। ਪੀੜਤ ਬੱਚੀ ਨੇ ਇਸ ਬਾਰੇ ਆਪਣੀ ਮਾਂ ਨੂੰ ਵੀ ਦੱਸਿਆ ਸੀ ਪਰ ਮਾਂ ਪਹਿਲਾਂ ਹੀ ਬੀਮਾਰ ਹੋਣ ਕਾਰਨ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਹੋਰ ਵੀ ਬੀਮਾਰੀ ਹੋ ਗਈ ਅਤੇ ਬੱਚੀ ਮਾਂ ਦੇ ਕਹਿਣ 'ਤੇ ਚੁੱਪ ਕਰ ਗਈ। ਚੁੱਪ ਰਹਿਣ ਦਾ ਖਾਮਿਆਜ਼ਾ ਬੱਚੀ ਨੂੰ ਇਕ ਸਾਲ ਤਕ ਭੁਗਤਣਾ ਪਿਆ।
ਅੱਜ ਪੰਜਾਬ ਕੈਬਨਿਟ ਦੀ ਮੀਟਿੰਗ, ਉੱਠਣਗੇ ਕਈ ਅਹਿਮ ਮੁੱਦੇ
NEXT STORY